Close

Under Punjab State Rural Livelihood Mission, women are made self-reliant through self-employment.

Publish Date : 12/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਸਵੈ-ਰੋਜ਼ਗਾਰ ਰਾਹੀਂ ਬਣਾਇਆ ਜਾਂਦਾ ਹੈ ਆਤਮ-ਨਿਰਭਰ-ਡਿਪਟੀ ਕਮਿਸ਼ਨਰ
ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ ਕੇ ਕੀਤੀ ਜਾਂਦੀ ਹੈ ਆਰਥਿਕ ਮੱਦਦ
ਤਰਨ ਤਾਰਨ, 11 ਅਗਸਤ :
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜਿਸ ਅਧੀਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ੍ਹਿਆ ਜਾਂਦਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ ਿਕੁਲਵੰਤ ਸਿੰਘ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਦੇ ਮਾਧਿਅਮ ਰਾਹੀਂ ਹੀ ਔਰਤਾਂ ਵਿੱਚ ਬੱਚਤ ਦੀ ਆਦਤ ਨੂੰ ਪ੍ਰਫੁਲਿਤ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋ ਵੀ ਸਮੇਂ-ਸਮੇਂ ‘ਤੇ ਆਰਥਿਕ ਮਦਦ ਕੀਤੀ ਜਾਂਦੀ ਹੈ, ਤਾਂ ਜੋ ਔਰਤਾਂ ਵੱਲੋਂ ਛੋਟੇ ਛੋਟੇ ਸਵੈ-ਰੋਜ਼ਗਾਰ ਦੇ ਧੰਦੇ ਚਲਾਏ ਜਾ ਸਕਣ।ਜਿਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਗਰੀਬੀ ਰੇਖਾ ਤੋ ਉੱਪਰ ਉੱਠ ਸਕਣ।
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪਿੰਡ ਭੈਲ ਢਾਏ ਵਾਲਾ, ਬਲਾਕ ਚੋਹਲਾ ਸਾਹਿਬ ਵਿੱਚ ਜ਼ੋਗੀ ਪੀਰ ਸਵੈ-ਸਹਾਇਤਾ ਸਮੂਹ ਚੱਲ ਰਿਹਾ ਹੈ।ਇਸ ਸਮੂਹ ਦੀ ਮੈਂਬਰ ਸ਼੍ਰੀਮਤੀ ਜਸਬੀਰ ਕੌਰ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਸੀ।ਜਦ ਗਰਾਮ ਪੰਚਾਇਤ ਭੈਲ ਢਾਏ ਵਾਲਾ ਵਿਖੇ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਬਣਾਉਣੇ ਸ਼ੁਰੂ ਕੀਤੇ ਗਏ ਤਾਂ ਪਹਿਲਾਂ ਇਹ ਮੈਂਬਰ ਸਮੂਹ ਵਿੱਚ ਸ਼ਾਮਲ ਹੋਣ ਤੋ ਵੀ ਡਰਦੀ ਸੀ ਕਿਉਂਕਿ ਉਸ ਕੋਲ ਮਹੀਨਾਵਾਰ ਬੱਚਤ ਦੇਣ ਲਈ ਵੀ ਪੈਸੇ ਨਹੀਂ ਸਨ।
ਐੱਸ. ਆਰ. ਐੱਲ. ਐੱਮ ਟੀਮ ਅਤੇ ਪਿੰਡ ਦੀਆਂ ਹੋਰ ਔਰਤਾਂ ਵੱਲੋ ਉਸਨੂੰ ਉਤਸ਼ਾਹਿਤ ਕੀਤਾ ਗਿਆ ਜਿਸਤੋ ਬਾਅਦ ਉਸਨੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।ਸਮੂਹ ਵਿੱਚ ਜੁੜ੍ਹਨ ਤੋ ਬਾਅਦ ਇਸ ਮੈਂਬਰ ਦਾ ਉਤਸ਼ਾਹ ਵਧਿਆ ਅਤੇ ਉਸਨੇ ਆਪਣੀ ਗ੍ਰਾਂਮ ਸੰਗਠਨ ਤੋ 50 ਹਜ਼ਾਰ ਰੁਪਏ ਕਰਜ਼ ਲਿਆ ਅਤੇ ਉਸਨੇ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਦਾ ਕੰਮ ਸ਼ੁਰੂ ਕੀਤਾ।ਸਵੈ ਸਹਾਇਤਾ ਸਮੂਹ ਦੀ ਇਸ ਮੈਂਬਰ ਵੱਲੋ ਦੱਸਿਆ ਗਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੁੜ੍ਹ ਕੇ ਜਿੱਥੇ ਸਵੈ ਰੁਜਗਾਰ ਸ਼ੁਰੂ ਕਰਨ ਦੇ ਮੌਕੇ ਮਿਲਦੇ ਹਨ, ਉੱਥੇ ਘਰੇਲੂ ਛੋਟੀਆਂ ਛੋਟੀਆਂ ਜਰੂਰਤਾਂ ਵੀ ਪੂਰੀਆਂ ਹੁੰਦੀਆਂ ਹਨ।
—————