Close

Under the Post Matric Scholarship for S.C scheme government will now implement a revised schedule for online application – Deputy Commissioner

Publish Date : 10/02/2021
DC
ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਸਕੀਮ ਤਹਿਤ ਆਨਲਾਈਨ ਅਪਲਾਈ ਕਰਨ ਲਈ ਹੁਣ ਸਰਕਾਰ ਵੱਲੋਂ ਸੋਧਿਆ ਸ਼ਡਿਊਲ ਹੋਵੇਗਾ ਲਾਗੂ-ਡਿਪਟੀ ਕਮਿਸ਼ਨਰ  
ਸੰਸਥਾਵਾਂ ਨੂੰ ਆਨਲਾਈਨ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 15 ਫਰਵਰੀ, 2021 ਹੋਵੇਗੀ 
ਤਰਨ ਤਾਰਨ, 09 ਫ਼ਰਵਰੀ :
ਡਾ. ਅੰਬੇਦਕਰ ਸਕਾਲਰਸ਼ਿੱਪ ਪੋਰਟਲ ਜੋ ਮਿਤੀ 25 ਨਵੰਬਰ, 2020 ਤੋਂ ਚਾਲੂ ਕੀਤਾ ਗਿਆ ਸੀ, ਭਾਰਤ ਸਰਕਾਰ ਤੋਂ ਪ੍ਰਾਪਤ ਰਿਵਾਇਜ਼ਡ ਗਾਇਡਲਾਈਨਜ਼ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ. ਸਕੀਮ ਨੂੰ ਲਾਗੂ ਕਰਨ ਲਈ ਪੋਰਟਲ ‘ਤੇ ਆਨਲਾਈਨ ਅਪਲਾਈ ਕਰਨ ਸਬੰਧੀ ਹੁਣ ਸਰਕਾਰ ਵੱਲੋਂ ਸੋਧਿਆ ਸ਼ਡਿਊਲ ਲਾਗੂ ਲਾਗੂ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਤੋਂ ਆੱਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਲਈ ਸਮਾਜਿਕ ਨਿਆਂ ਅਧਿਕਾਰਤਾਂ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਵੈਬਸਾਇਟ www.scholarships.punjab.gov.in ਤੇ ਡਾ. ਅੰਬੇਦਕਰ ਸਕਾਲਰਸ਼ਿੱਪ ਪੋਰਟਲ ਦੇ ਸ਼ਡਿਊਲ ਦੇ ਸੋਧੇ ਵੇਰਵੇ ਅਨੁਸਾਰ ਵਿਦਿਆਰਥੀਆਂ ਦੁਆਰਾ ਸੰਸਥਾਵਾਂ ਨੂੰ  ਆਨਲਾਈਨ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਤਾਰੀਖ 15 ਫਰਵਰੀ 2021 ਹੋਵੇਗੀ, ਜਦਕਿ  ਸੰਸਥਾਵਾਂ ਦੁਆਰਾ ਪ੍ਰਾਪਤ ਅਰਜ਼ੀਆਂ ਵਿੱਚ ਸੁਧਾਰ ਕਰਕੇ ਜਾਂ ਮਨਜ਼ੂਰ ਕਰ ਕੇ ਮੁਕੰਮਲ ਕੇਸਾਂ ਨੂੰ ਮਨਜ਼ੂਰ ਕਰਤਾ ਜਾਂ ਸੈਕਸ਼ਨ ਅਥਾਰਟੀਆਂ ਕੋਲ  ਅੱਗੇ ਭੇਜਣ ਦੀ ਆਖਰੀ ਤਾਰੀਖ 18 ਫਰਵਰੀ 2021 ਹੋਵੇਗੀ । ਇਸੇ ਤਰ੍ਹਾਂ  ਸੈਕਸ਼ਨ ਅਥਾਰਟੀਆਂ ਨੂੰ ਸਕਾਲਰਸ਼ਿੱਪ ਲਈ ਆੱਨਲਾਈਨ ਕੇਸ ਸਬੰਧਤ ਡਿਪਾਰਟਮੈਂਟ ਕੋਲ ਭੇਜਣ ਦੀ ਤਾਰੀਖ਼  20 ਫਰਵਰੀ 2021 ਹੋਵੇਗੀ, ਜਦਕਿ ਵਿਭਾਗਾਂ ਨੂੰ ਸਕਾਲਰਸ਼ਿਪ ਲਈ ਆੱਨਲਾਈਨ ਪ੍ਰਸਤਾਵ ਭਲਾਈ ਵਿਭਾਗ  ਭੇਜਣ ਲਈ  ਆਖ਼ਰੀ ਤਰੀਕ 22 ਫਰਵਰੀ 2021 ਹੋਵੇਗੀ।
ਉਨ੍ਹਾਂ ਦੱਸਿਆ ਕਿ ਪੋਰਟਲ 22 ਫਰਵਰੀ, 2021 ਨੂੰ ਸ਼ਾਮ 10 ਵਜੇ ਬੰਦ ਹੋਵੇਗਾ। ਉਨ੍ਹਾਂ ਦੱਸਿਆ ਕਿ  ਸਕੀਮ ਤਹਿਤ ਪੰਜਾਬ ਰਾਜ ਦੇ ਨੋਟੀਫਾਈਡ ਅਨੁਸੂਚਿਤ ਜਾਤੀ ਦੇ ਯੋਗ ਵਿਦਿਆਰਥੀ 10ਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਹੋਰ ਰਾਜਾਂ ਵਿੱਚ ਉਚੇਰੀ ਵਿਦਿਆ ਲੈਣ ਲਈ ਵਜ਼ੀਫੇ ਦੋ ਪਾਤਰ ਹੋਣਗੇ । ਦੂਜੇ ਰਾਜਾਂ ਵਿੱਚ ਪੜ੍ਹਦੇ ਵਿਦਿਆਰਥੀ ਮਿਤੀ 15 ਫ਼ਰਵਰੀ, 2021 ਤੱਕ ਆਫ਼ਲਾਈਨ  ਅਪਲਾਈ ਕਰ ਸਕਣਗੇ (ਫਾਰਮ ਪੋਰਟਲ ‘ਤੇ ਉਪਲੱਬਧ ਹੈ) ਅਤੇ ਦਰਖਾਸਤਾਂ ਡਾਇਰੈਕਟੋਰੇਟ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਐਸ. ਸੀ. ਓ. ਨੰਬਰ 7, ਫੇਜ-1, ਐਸ. ਏ. ਐਸ.ਨਗਰ ਦੇ ਪਤੇ ਤੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ  ਹੁਣ ਕੇਵਲ ਭਾਰਤ ਸਰਕਾਰ ਵੱਲੋਂ ਜਾਰੀ ਸੋਧੀਆਂ ਗਾਇਡ-ਲਾਈਨਜ਼ ਅਨੁਸਾਰ ਹੀ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਫਾਰ ਐਸ. ਸੀ. ਲਾਗੂ ਹੋਵੇਗੀ। ਸੋਧੀਆਂ ਗਾਇਡ-ਲਾਈਨਜ਼ ਵੀ ਪੋਰਟਲ ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।