Close

Under the Prime Minister’s Care Fund for Children, children will get financial assistance of 10 lakhs- Deputy Commissioner

Publish Date : 09/01/2023
1
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨਜ਼ ਅਧੀਨ ਬੱਚਿਆ ਨੂੰ ਮਿਲੇਗੀ 10 ਲੱਖ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
 
ਤਰਨ ਤਾਰਨ, 08 ਜਨਵਰੀ :
 
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਵਲੋਂ ਜਿਲ੍ਹੇ ਵਿੱਚ ਅਨਾਥ ਅਤੇ ਏਕਲ ਮਾਤਾ-ਪਿਤਾ ਵਾਲੇ ਬੱਚਿਆਂ ਲਈ ਪੂਰਨ ਯਤਨ ਕੀਤੇ ਗਏ, ਜਿਸ ਵਿੱਚ ਇਹਨਾਂ ਬੱਚਿਆਂ ਦੀ ਲੌਕਡਾਉਨ ਦੋਰਾਨ ਸਿੱਖਿਆ ਨੂੰ  ਰੈਗੁਲਰ, ਬੱਚਿਆਂ ਅਤੇ ਬੱਚਿਆਂ ਦੇ ਪਰਿਵਾਰਾ ਨੂੰ ਰਾਸ਼ਨ ਅਤੇ ਹੋਰ ਲੋੜੀਂਦਾ ਸਮਾਨ ਚਾਇਲਡ ਹੈੱਲਪ ਲਾਈਨ 1098 ਦੀ ਸਹਾਇਤਾ ਨਾਲ ਯਕੀਨੀ ਬਣਾਇਆ ਗਿਆ ਹੈ I 
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਜਿਲ੍ਹੇ ਵਿੱਚ ਕੁਲ 64 ਬੱਚੇ ਏਕਲ ਮਾਤਾ ਪਿਤਾ ਅਤੇ 3  ਅਨਾਥ ਬੱਚੇ ਮਿਲੇ ਜਿਲ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾ ਜਿਵੇ ਕਿ 1500 ਰੁਪਏ ਪੈਨਸ਼ਨ, 50,000 ਰੁਪਏ ਐਕਸ ਗਰੇਸ਼ਿਆ ਗ੍ਰਾਂਟ, 5 ਲੱਖ ਦਾ ਸਰਬੱਤ ਸਿਹਤ ਬੀਮਾ, ਰਾਸ਼ਨ, ਆਸ਼ੀਰਵਾਦ ਸਕੀਮ, ਮੁਹੱਈਆ ਕਰਵਾਈ ਗਈ I ਇਸ ਤੋਂ ਇਲਾਵਾ 3 ਅਨਾਥ ਬੱਚਿਆਂ ਨੂੰ  ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਲਾਭ ਦਿਤਾ ਗਿਆ ਅਤੇ  ਇੰਨ੍ਹਾ ਬੱਚਿਆਂ ਦੀ ਸਕੂਲਾਂ ਵਿੱਚ ਫੀਸ ਮਾਫ਼ ਕਰਵਾਈ ਗਈ। 
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਤਰਨ ਤਾਰਨ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਹਿਜੇ ਬੱਚੇ ਜਿੰਨ੍ਹਾ ਦੇ ਮਾਤਾ-ਪਿਤਾ ਦੀ ਮੌਤ ਮਿਤੀ 28 ਫਰਵਰੀ, 2022 ਤੋਂ ਪਹਿਲਾਂ ਕਰੋਨਾ ਕਾਲ ਵਿੱਚ ਕਰੋਨਾ ਹੋਣ ਕਰਕੇ ਅਨਾਥ ਹੋ ਗਏ ਹਨ ਤਾਂ ਉਸ ਦੀ ਸੂਚਨਾ ਤੁਰੰਤ  ਕਮਰਾ ਨੰ 311, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਜਾਂ ਬਾਲ ਸੁਰੱਖਿਆ ਅਫਸਰ ਦੇ ਮੋਬਾਇਲ ਨੰਬਰ  9463903411 ‘ਤੇ ਦਿੱਤੀ ਜਾਵੇ I
ਉਹਨਾਂ ਕਿਹਾ ਕਿ ਜਿਹੜੇ  ਬੱਚੇ ਕਿਸੇ ਕਾਰਨ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਫਾਰਮ ਭਰਨ ਲਈ ਸੂਚਨਾ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਨੂੰ ਭੇਜੀ ਜਾਵੇ, ਜਿਸ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਿਫਾਰਿਸ਼ ਕਰਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ  ਨੂੰ ਭੇਜਿਆ ਜਾਵੇਗਾ ਤਾਂ ਜੋ ਇਨ੍ਹਾਂ ਬੱਚਿਆਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਅਤੇ ਨਾਲ ਹੀ ਇਨ੍ਹਾਂ ਦੀ ਸਿੱਖਿਆ ਲਈ ਸਲਾਨਾ 20,000 ਰੁਪਏ ਸਕਾਲਰਸ਼ਿਪ ਅਤੇ 50,000 ਰੁਪਏ ਐਕਸ ਗਰੇਸ਼ਿਆ ਗ੍ਰਾਂਟ ਅਤੇ  1500 ਰੁਪਏ ਮਹੀਨਾ ਪੈਨਸ਼ਨ ਦਾ ਲਾਭ ਵੀ ਦਿੱਤਾ ਜਾ ਸਕੇ।