Under the second phase of the constitutional democracy campaign,Online Competition for E.L.C Members (Schools) on 13th December – District Electoral Officer
Publish Date : 11/12/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਈ. ਐੱਲ. ਸੀ. ਮੈਂਬਰਜ਼ (ਸਕੂਲ) ਲਈ ਆੱਨਲਾਈਨ ਮੁਕਾਬਲਾ 13 ਦਸੰਬਰ ਨੂੰ-ਜ਼ਿਲ੍ਹਾ ਚੋਣ ਅਫ਼ਸਰ
ਫੇਸਬੁੱਕ ਅਤੇ ਟਵਿੱਟਰ ‘ਤੇ 13 ਦਸੰਬਰ ਨੂੰ ਸਵੇਰੇ 11:50 ‘ਤੇ ਸਾਂਝਾ ਕੀਤਾ ਜਾਵੇਗਾ ਕੁਇੱਜ਼ ਦਾ ਲਿੰਕ
ਤਰਨ ਤਾਰਨ, 10 ਦਸੰਬਰ :
ਮੁੱਖ ਚੋਣ ਅਫਸ਼ਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਈ. ਐੱਲ. ਸੀ. ਮੈਂਬਰਜ਼ (ਸਕੂਲ) ਲਈ ਆੱਨਲਾਈਨ ਮੁਕਾਬਲਾ ਮਿਤੀ 13 ਦਸੰਬਰ, 2020 ਨੂੰ ਦੁਪਹਿਰ 12.00 ਵਜੇ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪੜਾਅ ਵਿੱਚ ਵੀ ਐੱਮ. ਸੀ. ਕਿਊਜ਼ 27 ਲੇਖ ਅਤੇ ਇਨ੍ਹਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਵੀਡੀਓਜ਼ ਵਧੀਕ ਮੁੱਖ ਚੋਣ ਅਫ਼ਸਰ ਦੁਆਰਾ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਹਨ, ਵਿੱਚੋ ਹੀ ਹੋਣਗੇ। ਇਸ ਵਿੱਚ ਸਿਰਫ ਈ. ਐੱਲ. ਸੀ. ਮੈਂਬਰਜ਼ (ਸਕੂਲ) ਹੀ ਭਾਗ ਲੈ ਸਕਦੇ ਹਨ।
ਉਹਨਾਂ ਦੱਸਿਆ ਕਿ ਕੁੱਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਫੇਸਬੁੱਕ ਅਤੇ ਟਵਿੱਟਰ ‘ਤੇ ਕੁਇੱਜ਼ ਦਾ ਲਿੰਕ ਮਿਤੀ 13 ਦਸੰਬਰ, 2020 ਨੂੰ ਸਵੇਰੇ 11:50 ‘ਤੇ ਸਾਂਝਾ ਕੀਤਾ ਜਾਵੇਗਾ ।ਕੁਇੱਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾਂ ਕਰਨਾ ਹੋਵੇਗਾ ਅਤੇ 30 ਮਿੰਟ ਤੋ ਬਾਦ ਕੁਇੱਜ਼ ਨੂੰ ਜਮ੍ਹਾ ਨਹੀ ਕੀਤਾ ਜਾ ਸਕਦਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆੱਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ 1500 ਰੁਪਏ (ਪਹਿਲਾ ਇਨਾਮ ) 1300 ਰੁਪਏ (ਦੂਜਾ ਇਨਾਮ) ਅਤੇ 1000 ਰੁਪਏ (ਤੀਜਾ ਇਨਾਮ) ਵਜੋਂ ਦਿੱਤੇ ਜਾਣਗੇ।ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਦਫ਼ਤਰ ਵਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ।
—————-