Under the Swachhta Seva campaign, the cleanliness pledge was administered to the students at Government School Dehra Sahib.

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਰਕਾਰੀ ਸਕੂਲ ਡੇਹਰਾ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਚੁਕਾਈ ਗਈ ਸਵੱਛਤਾ ਸਹੁੰ
ਵਿਦਿਆਰਥੀਆ ਨੂੰ ਨਿੱਜੀ ਸਫਾਈ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਬਾਰੇ ਕੀਤਾ ਗਿਆ ਜਾਗਰੂਕ
ਤਰਨ ਤਾਰਨ, 19 ਸਤੰਬਰ:
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐੱਸ. ਵੱਲੋ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਸਵੱਛਤਾ ਹੀ ਸੇਵਾ ਮੁਹਿੰਮ 2025 ਤਹਿਤ ਸਰਕਾਰੀ ਸਕੂਲ ਡੇਹਰਾ ਸਾਹਿਬ ਵਿਖੇ ਸਵੱਛਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਸਵੱਛਤਾ ਹੀ ਸੇਵਾ 2025 ਮੁਹਿੰਮ ਤਹਿਤ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਸਵੱਛਤਾ ਹੀ ਸੇਵਾ ਪੰਦਰਵਾੜਾ ਇੱਕ ਵੱਖਰੇ ਥੀਮ ਤਹਿਤ ਮਨਾਇਆ ਜਾਦਾ ਹੈ ।
ਉਨ੍ਹਾਂ ਕਿਹਾ ਕਿ ਸਵੱਛਤਾ ਹੀ ਸੇਵਾ ਮੁਹਿੰਮ 2025 ਦਾ ਇਸ ਸਾਲ ਦਾ ਥੀਮ “ਸਵੱਛ ਉਤਸਵ ” ਹੈ ਅਤੇ ਸਵੱਛਤਾ ਹੀ ਸੇਵਾ ਮੁਹਿੰਮ 2025 ਗਤੀਵਿਧੀਆ ਦੇ ਮੁੱਖ ਪੰਜ ਥੀਮ ਹਨ : – ਬਲੈਕ ਸਪੋਟ ਗੰਦਗੀ ਵਾਲੀਆ ਥਾਵਾ ਦੀ ਸਫਾਈ, ਜਨਤਕ ਥਾਵਾਂ ਦੀ ਸਾਫ-ਸਫਾਈ, ਸਫਾਈ ਮਿੱਤਰਾ ਸੁਰੱਖਿਆ ਸ਼ਿਵਰ, ਕਲੀਨ ਗ੍ਰੀਨ ਉਤਸਵ, ਜਨ ਜਾਗਰੂਕਤਾ ਪ੍ਰੋਗਰਾਮ।
ਇਸ ਮੌਕੇ ਤੇ ਅਧਿਆਪਕਾ, ਵਿਦਿਆਰਥੀਆਂ ਅਤੇ ਸਫਾਈ ਕਰਮੀਆਂ ਵੱਲੋ ਇਹ ਪ੍ਰਣ ਲਿਆ ਗਿਆ, ਕਿ ਸਭ ਤੋ ਪਹਿਲਾ ਸਫਾਈ ਦੀ ਮੁਹਿੰਮ ਆਪਣੇ ਘਰ ਤੋ ਪਰਿਵਾਰ ਤੋ ਇਲਾਕੇ ਤੋ ਪਿੰਡ ਤੋ ਅਤੇ ਕੰਮ ਦੇ ਸਥਾਨ ਤੋ ਸ਼ੁਰੂ ਕਰਨਗੇ ਅਤੇ ਸਾਡਾ ਸਫਾਈ ਵੱਲ ਚੁੱਕਿਆ ਗਿਆ ਕਦਮ ਭਾਰਤ ਦੇਸ਼ ਨੂੰ ਸਾਫ-ਸੁੱਥਰਾ ਬਣਾਉਣ ਵਿੱਚ ਸਹਾਇਕ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆ ਨੂੰ ਨਿੱਜੀ ਸਫਾਈ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ, ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਵੱਧ ਚੜ ਕੇ ਯੋਗਦਾਨ ਪਾਉਣ ਲਈ ਕਿਹਾ ਗਿਆ । ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਮੈਡਮ ਰਮਨਦੀਪ ਕੌਰ ਬਲਾਕ ਕੌਆਰਡੀਨੇਟਰ , ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਆਦਿ ਹਾਜ਼ਰ ਸਨ ।