Unexpected checking of schools along the border by DEO Rajesh Sharma.
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਡੀਈਓ ਰਾਜੇਸ਼ ਸ਼ਰਮਾ ਵੱਲੋਂ ਬਾਰਡਰ ਨਾਲ ਲੱਗਦੇ ਸਕੂਲਾਂ ਦਾ ਅਚਨਚੇਤ ਚੈਕਿੰਗ।
ਪਰਖ ਰਾਸ਼ਟਰੀ ਸਰਵੇਖਣ ਦੀ ਤਿਆਰੀ ਸਬੰਧੀ ਲਿਆ ਜਾਇਜ਼ਾ
ਤਰਨ ਤਾਰਨ(),26 ਨਵੰਬਰ
ਜ਼ਿਲ੍ਹਾ ਸਿਖਿਆ ਅਫ਼ਸਰ ਤਰਨਤਾਰਨ (ਡੀਈਓ) (ਐਸਿੱ) ਰਾਜੇਸ਼ ਕੁਮਾਰ ਸ਼ਰਮਾ ਅਤੇ ਡਿਪਟੀ ਡੀਈਓ ਸੁਰਿੰਦਰ ਕੁਮਾਰ ਵੱਲੋਂ ਬਲਾਕ ਵਲਟੋਹਾ ਅਤੇ ਭਿੱਖੀਵਿੰਡ ਵਿੱਚ ਬਾਰਡਰ ਨਾਲ ਲੱਗਦੇ ਵੱਖ ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸਿੱਖਿਆ ਅਧਿਕਾਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਸਲ ਉਤਾੜ, ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਅਮਰਕੋਟ, ਸਰਕਾਰੀ ਪ੍ਰਾਇਮਰੀ ਸਕੂਲ ਭੂਰਾ ਕੋਹਨਾ, ਸਰਕਾਰੀ ਹਾਈ ਸਕੂਲ ਭੂਰਾ ਕੋਹਨਾ,ਕੇਂਦਰੀ ਵਿਦਿਆਲਾ ਭਿੱਖੀਵਿੰਡ,ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਭਿੱਖੀਵਿੰਡ ਅਤੇ ਕੇ ਜੀ ਬੀ ਵੀ ਹੋਸਟਲ ਭਿੱਖੀਵਿੰਡ ਵਿਖੇ ਪਹੁੰਚ ਕੇ ਸਿੱਖਿਆ ਦੇ ਮਿਆਰ ਅਤੇ ਸਟਾਫ਼ ਹਾਜ਼ਰੀ ਦਾ ਮੁਆਇਨਾ ਕੀਤਾ। ਪਰਖ ਰਾਸ਼ਟਰੀ ਸਰਵੇਖਣ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ।
ਉਹਨਾਂ ਕਿਹਾ ਕਿ ਸੀਈਪੀ ਤਹਿਤ ਰੈਮੀਡੀਅਲ ਅਭਿਆਸ ਸ਼ੀਟ ਹਰ ਵਿਦਿਆਰਥੀ ਨੂੰ ਮੁਹੱਈਆ ਕਰਵਾਈਆਂ ਜਾਣ ਅਤੇ ਇਸ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਉਹ ਇਹਨਾਂ ਵਰਕਸੀ਼ਟਾ ਵਿੱਚ ਪ੍ਰਸ਼ਨਾਂ, ਸਵਾਲਾਂ ਦੇ ਪੈਟਰਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਸਕਣ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਾਧੂ ਜਮਾਤਾਂ ਦੁਆਰਾ ਗਣਿਤ, ਪੰਜਾਬੀ ਅਤੇ ਵਾਤਾਵਰਨ ਸਿੱਖਿਆ ਵਿਸੇ਼ ਵਿੱਚ ਵਿਦਿਆਰਥੀਆਂ ਦੀਆਂ ਕਮਜ਼ੋਰ ਕੰਪੀਟੈਸੀਆਂ ਦੀ ਪਛਾਣ ਕਰ ਕੇ ਉਸ ਉੱਤੇ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇ। ਉਨਾਂ ਵੱਲੋਂ ਵਿਦਿਆਰਥੀਆਂ ਨੂੰ ਆਪ ਬੋਰਡ ਉੱਪਰ ਕਮਜ਼ੋਰ ਕੰਪੀਟੈਸੀਆਂ ਤਹਿਤ ਵਿਦਿਆਰਥੀਆਂ ਨੂੰ ਪ੍ਰਸ਼ਨ ਹੱਲ ਕਰਵਾਏ ਗਏ।
ਡੀਈਓ ਐਲੀਮੈਂਟਰੀ ਤਰਨਤਾਰਨ ਰਾਜੇਸ਼ ਕੁਮਾਰ ਅਤੇ ਡਿਪਟੀ ਡੀਈਓ ਸੁਰਿੰਦਰ ਕੁਮਾਰ ਵੱਲੋਂ ਇਸ ਦੌਰਾਨ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦਾਖਲਾ ਮੁਹਿੰਮ ਨੂੰ ਸ਼ੁਰੂ ਕਰਨ ਸਬੰਧੀ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰਾ ਵਿਦਿਆਰਥੀਆਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਦੀ ਪਹੁੰਚ ਹਰ ਇੱਕ ਬੱਚੇ ਤੱਕ ਕਰਨੀ ਬਹੁਤ ਜ਼ਰੂਰੀ ਹੈ,ਇਸ ਮੌਕੇ ਉਹਨਾਂ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲ ਲੈ ਕੇ ਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਦੌਰੇ ਮੌਕੇ ਸੀਐਚਟੀ ਅਮਨਦੀਪ ਸਿੰਘ (ਏਸੀ) ਉਹਨਾਂ ਨਾਲ ਮੌਜੂਦ ਰਹੇ।