Close

Vaccination camps were checked by the state team

Publish Date : 09/05/2024

ਸਟੇਟ ਟੀਮ ਵਲੋਂ ਵੈਕਸੀਨੇਸ਼ਨ ਕੈਂਪਾਂ ਦੀ ਚੈਕਿੰਗ ਕੀਤੀ ਗਈ।
ਤਰਨ ਤਾਰਨ 8 ਮਈ : ਸਿਹਤ ਵਿਭਾਗ ਤਰਨਤਾਰਨ, ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਸਿਵਲ ਸਰਜਨ ਤਰਨਤਾਰਨ ਡਾ ਸੰਜੀਵ ਕੋਹਲੀ ਅਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਵਰਿੰਦਰਪਾਲ ਕੌਰ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਵਲੋਂ ਹਰੇਕ ਸਬ ਸੈਂਟਰ ਪੱਧਰ ਤੇ ਹਰੇਕ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਜਿਸ ਦੌਰਾਣ ਜੱਚਾ-ਬੱਚਾ ਸਿਹਤ ਸੰਭਾਲ ਲਈ ਵੈਕਸੀਨੇਸ਼ਨ, ਚੈਕਅੱਪ ਅਤੇ ਇਲਾਜ ਲਈ ਵਿਸ਼ੇਸ਼ ਟੀਮਾਂ ਲਗਾਈਆਂ ਜਾਂਦੀਆਂ ਹਨ ਅਤੇ ਦੂਰ ਦਰਾਡੇ ਦੇ ਇਲਾਕਿਆਂ ਵਿਚ ਆਉਟ ਰੀਚ ਕੈਂਪ ਵੀ ਲਗਾਏ ਜਾਂਦੇ ਹਨ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੂਸਾਰ ਅੱਜ ਜਿਲਾ੍ਹ ਤਰਨਤਾਰਨ ਵਿਖੇ, ਸਟੇਟ ਟੀਮ ਵਲੋਂ ਇਹਨਾਂ ਆਉਟ ਰੀਚ ਵੈਕਸੀਨੇਸ਼ਨ ਕੈਂਪਾਂ ਅਤੇ ਮਮਤਾ ਦਿਵਸ ਦੀ ਚੈਕਿੰਗ ਕੀਤੀ ਗਈ। ਇਸ ਟੀਮ ਵਿਚ ਅਸਿਸਟੇਂਟ ਡਾਇਰੈਕਟਰ ਡਾ ਬਲਵਿੰਦਰ ਕੌਰ, ਵਿਸ਼ਵ ਸਿਹਤ ਸੰਸ਼ਥਾ ਦੇ ਸਟੇਟ ਐਸ.ਐਮ.ਓ. ਡਾ ਵਿਕਰਮ ਗੁਪਤਾ, ਸਟੇਟ ਐਮ.ਓ. ਡਾ ਮਨਹਰਦੀਪ ਕੌਰ, ਐਸ.ਐਮ.ਓ. ਡਾ ਇਸ਼ਿਤਾ, ਯੂ.ਅੇਨ.ਡੀ.ਪੀ. ਪ੍ਰੋਜੈਕਟ ਅਫਸਰ ਡਾ ਜਾਵੇਦ ਅਹਿਮਦ ਅਤੇ ਤਰੁਣ ਕਲਸੀ ਸ਼ਾਮਲ ਸਨ। ਇਸ ਦੌਰਾਣ ਸੱਚਖੰਡ ਰੋਡ ਅਤੇ ਪੰਡੋਰੀ ਰਣ ਸਿੰਘ, ਝਬਾਲ ਬਲਾਕ ਵਿਖੇ ਮਮਤਾ ਦਿਵਸ ਮੌਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਣ ਸਾਰਾ ਸਟਾਫ ਹਾਜਰ ਪਾਇਆ ਗਿਆ ਅਤੇ ਸਾਰਾ ਵੈਕਸੀਨੇਸ਼ਨ ਦਾ ਕੰਮ ਤਸੱਲੀਬਖਸ਼ ਪਾਇਆ ਗਿਆ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਐਸ.ਐਮ.ਓ. ਡਾ ਰਾਜੂ ਚੌਹਾਣ, ਡਾ ਅਮਨਦੀਪ ਸਿੰਘ, ਜਿਲਾ੍ਹ ਐਮ.ਈ.ਆਈ.ਉ. ਅਮਰਦੀਪ ਸਿੰਘ ਅਤੇ ਸਮੂਹ ਸਟਾਫ, ਹਾਜਰ ਸੀ।