Various activities were organized in village Bhojia under the theme of “Cleanliness of every village is the responsibility of every citizen” and elimination of plastic pollution.
Publish Date : 25/06/2025

ਸਵੱਛ ਸਰਵੇਖਣ ਗ੍ਰਾਮੀਣ-2025
“ਹਰ ਪਿੰਡ ਦੀ ਸਫਾਈ ਹਰ ਨਾਗਰਿਕ ਦੀ ਜ਼ਿੰਮੇਵਾਰੀ” ਅਤੇ ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਦੇ ਥੀਮ ਤਹਿਤ ਪਿੰਡ ਭੋਜੀਆ ਵਿਖੇ ਕਰਵਾਈਆ ਗਈਆ ਵੱਖ-ਵੱਖ ਗਤੀਵਿਧੀਆ
ਤਰਨ ਤਾਰਨ, 24 ਜੂਨ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਪਿੰਡ ਭੋਜੀਆ ਬਲਾਕ ਤਰਨ ਤਾਰਨ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆ ਕੀਤੀਆ ਗਈਆ ।
ਇਸ ਮੌਕੇ ‘ਤੇ ਵਿਭਾਗ ਵੱਲੋਂ ਪਿੰਡ ਵਾਸੀਆ ਨੂੰ ਸਵੱਛ ਸਰਵੇਖਣ ਗ੍ਰਾਮੀਣ 2025 ਸਬੰਧੀ ਜਾਗਰੂਕ ਕੀਤਾ ਗਿਆ ਅਤੇ ਪਖਾਨਿਆ ਅਤੇ ਜਨਤਕ ਥਾਵਾਂ ਜਿਵੇਂ ਕਿ ਸਕੂਲ, ਆਗਨਵਾਂੜੀ, ਹੈੱਲਥ ਸੈਂਟਰ, ਧਾਰਮਿਕ ਸਥਾਨਾ ਦੇ ਨੇੜੇ ਅਤੇ ਪਿੰਡ ਵਿੱਚ ਸਾਫ-ਸਫਾਈ ਕਰਵਾਈ ਗਈ ਅਤੇ ਪਿੰਡ ਵਾਸੀਆ ਨੂੰ ਨਿੱਜੀ ਸਫਾਈ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਸਬੰਧੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ‘ਤੇ ਹਰ ਪਿੰਡ ਦੀ ਸਫਾਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਦੇ ਥੀਮ ਤਹਿਤ ਸਵੱਛਤਾ ਨੂੰ ਦਰਸਾਉਦੀ ਹੋਈ , ਐੱਸ. ਐੱਸ. ਜੀ. 2025 ਦੀ ਜਾਗਰੂਕਤਾ ਲਈ ਪਿੰਡ ਵਿੱਚ ਵਾਲ-ਪੇਂਟਿੰਗ ਕਰਵਾਈ ਗਈ ਤਾਂ ਜੋ ਵੱਧ ਤੋਂ ਵੱਧ ਪਿੰਡ ਵਾਸੀਆ ਨੂੰ ਪਿੰਡ ਦੀ ਸਾਫ ਸਫਾਈ ਸਬੰਧੀ ਜਾਗਰੂਕ ਕੀਤਾ ਜਾ ਸਕੇ।
ਪਿੰਡ ਵਾਸੀਆ ਵੱਲੋਂ ਆਪਣੇ ਪਿੰਡ ਦੇ ਸਵੱਛਤਾ ਮੁਲਾਂਕਣ ਲਈ ਸਵੱਛ ਸਰਵੇਖਣ ਗ੍ਰਾਮੀਣ 2025 ਸਬੰਧੀ ਸਿਟੀਜਨ ਫੀਡਬੈਕ ਦਿੱਤੀ ਗਈ । ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਨੂੰ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਤਹਿਤ ਗਿੱਲੇ ਕੁੜੇ ਅਤੇ ਸੁੱਕੇ ਕੁੜੇ ਨੂੰ ਘਰੇਲੂ ਪੱਧਰ ‘ਤੇ ਵੱਖਰਾ ਕਰਨ ਦੇ ਨਾਲ ਨਾਲ ਪਲਾਸਟਿਕ ਵੇਸਟ ਮੈਨੇਜਮੈਂਟ ਤਹਿਤ ਸਿੰਗਲ ਯੂਜ਼ ਪਲਾਸਟਿਕ ਥੈਲੀਆਂ ਦੀ ਵਰਤੋਂ ਨਾ ਕਰਕੇ ਜੂਟ ਬੈਗ ਦਾ ਇਸਤਮਾਲ ਕਰਨ, ਪਲਾਸਟਿਕ ਵੈਸਟ ਨੂੰ ਵੱਖਰੇ ਕਰਕੇ ਪਲਾਸਟਿਕ ਵੈਸਟ ਯੂਨਿਟ ‘ਤੇ ਭੇਜਣ ਲਈ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਦਸਤ ਰੋਕੂ ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਜਲ ਸਪਲਾਈ ਸਕੀਮ ਦੇ ਲਾਭ, ਪਾਣੀ ਦੀ ਸਾਂਭ ਸੰਭਾਲ ਅਤੇ ਜਲ ਸਪਲਾਈ ਸਕੀਮ ਤੋਂ ਨਿਰਵਿਘਨ ਜਲ ਸਪਲਾਈ ਰਾਹੀਂ ਸਾਫ਼ ਅਤੇ ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਲਾਭ ਗੰਦੇ ਪਾਣੀ ਨਾਲ ਹੋਣ ਵਾਲੀਆ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ । ਇਹ ਪ੍ਰੇਰਿਤ ਕੀਤਾ ਗਿਆ ਕਿ ਭੋਜਨ ਕਰਨ ਤੋਂ ਪਹਿਲਾ ਅਤੇ ਪਖਾਨਾ ਜਾਣ ਤੋ ਬਾਅਦ ਸਾਬਣ ਨਾਲ ਹੱਥ ਧੋਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸੈਨੀਟੇਸ਼ਨ ਸਬੰਧੀ ਸਹੀ ਅਭਿਆਸਾ ਨਾਲ ਬੀਮਾਰੀਆ ਤੋ ਬਚਾਅ ਹੋ ਸਕੇ ।
ਇਸ ਮੌਕੇ ‘ਤੇ ਜ਼ਿਲ੍ਹਾ ਵਾਟਰ ਟੈਸਟਿੰਗ ਲੈਬ ਵੱਲੋ ਆਏ ਹੋਏ ਕੈਮਿਸਟ ਵੱਲੋ ਮੌਕੇ ਤੇ ਐੱਫ. ਟੀ. ਕੇ ਕਿੱਟ ਅਤੇ ਐੱਚ. ਟੂ. ਐੱਸ. ਕਿੱਟ ਰਾਂਹੀ ਪਾਣੀ ਦੇ ਸੈਪਲਾਂ ਦੀ ਜਾਂਚ ਕੀਤੀ ਗਈ।
ਇਸ ਮੌਕੇ ‘ਤੇ ਸਰਪੰਚ ਸ੍ਰ ਰਣਜੀਤ ਸਿੰਘ ਮੈਂਬਰ ਅਮਰਜੀਤ ਸਿੰਘ, ਮੈਂਬਰ ਰਜਵੰਤ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਬਲਬੀਰ ਕੌਰ, ਮੈਂਬਰ ਕੁਲਵਿੰਦਰ ਅਤੇ ਹੋਰ ਮੋਹਤਬਰ ਪਰਮਜੀਤ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੇਜ ਸਿੰਘ, ਕਰਮਜੀਤ ਸਿੰਘ, ਕੰਵਲਜੀਤ ਸਿੰਘ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਸਮਾਜਿਕ ਸਟਾਫ ਜਿਲ੍ਹਾ ਵਾਟਰ ਟੈਸਟਿੰਗ ਤੋਂ ਲੈਬ ਕੈਮਿਸਟ ਅਤੇ ਅਤੇ ਡਾਟਾ ਐਂਟਰੀ ਓਪਰੇਟਰ ਹਾਜ਼ਰ ਸਨ।