Close

Vigilance Awareness Seminar organized by Vigilance Bureau Unit Tarn Taran at Shri Guru Nanak Dev D.A.V School Bhikhiwind

Publish Date : 01/11/2021

ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਡੀ. ਏ. ਵੀ. ਸਕੂਲ
ਭਿੱਖੀਵਿੰਡ ਵਿਖੇ ਲਗਾਇਆ ਗਿਆ ਵਿਜੀਲੈਂਸ ਜਾਗਰੂਕਤਾ ਸੈਮੀਨਾਰ
ਤਰਨ ਤਾਰਨ, 27 ਅਕਤੂਬਰ :
ਸ਼੍ਰੀ ਹਰਜਿੰਦਰ ਸਿੰਘ ਡੀ. ਐੱਸ. ਪੀ. ਵਿਜੀਲੈਂਸ ਬਿਊਰੋ, ਯੂਨਿਟ ਤਰਨਤਾਰਨ ਦੀ ਅਗਵਾਈ ਹੇਠ ਅੱਜ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਡੀ. ਏ. ਵੀ. ਸਕੂਲ, ਭਿੱਖੀਵਿੰਡ, ਜਿਲਾ ਤਰਨਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਇਸ ਮੌਕੇ ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਦੇ ਕਰਮਚਾਰੀਆ ਦੇ ਨਾਲ, ਕੇ. ਵੀ. ਸੀਨੀਅਰ ਸੰਕੈਡਰੀ ਸਕੂਲ ਅਮਰਕੋਟ, ਜਿਲਾ ਤਰਨਤਾਰਨ ਦੇ ਪ੍ਰਿੰਸੀਪਲ ਸ਼੍ਰੀ ਸ਼ੁਸ਼ੀਲ ਕੁਮਾਰ ਸ਼ਰਮਾ,  ਸ਼੍ਰੀ ਗੁਰੂ ਨਾਨਕ ਦੇਵ ਡੀ. ਏ. ਵੀ. ਸਕੂਲ, ਭਿੱਖੀਵਿੰਡ, ਜਿਲਾ ਤਰਨਤਾਰਨ ਦੇ ਸਟਾਫ ਮੈਂਬਰ ਸ਼੍ਰੀ ਰਾਕੇਸ਼, ਸ਼੍ਰੀ ਸੰਜੀਵ ਸ਼ਰਮਾ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀ ਮਨਜੀਤ ਕੌਰ, ਸ਼੍ਰੀਮਤੀ ਪੂਜਾ ਕੋਹਲੀ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਸੈਮੀਨਾਰ ਦੌਰਾਨ ਸਾਰਿਆ ਨੂੰ ਵਿਜੀਲੈਂਸ ਦੇ ਕੰਮਾਂ ਤੋਂ ਵਿਸਥਾਰ ਨਾਲ ਸਮਝਾ ਕੇ ਜਾਣੂ ਕਰਵਾਇਆ ਗਿਆ, ਪੈਂਫਲੈੱਟ ਵੰਡੇ ਗਏ ਅਤੇ ਵੱਖ-ਵੱਖ ਥਾਵਾਂ ‘ਤੇ ਪੋਸਟਰ ਲਗਾਏ ਗਏ। ਇਸ ਮੌਕੇ ਸਾਰਿਆਂ ਨੂੰ ਜਾਗਰੁਕ ਕੀਤਾ ਗਿਆ ਕਿ, ਜਦੋਂ ਵੀ ਕੋਈ ਸਰਕਾਰੀ ਅਧਿਕਾਰੀ/ਕ੍ਰਮਚਾਰੀ ਉਹਨਾਂ ਪਾਸਂੋ ਉਹਨਾਂ ਦੇ ਕਿਸੇ ਕੰਮ ਕਰਨ ਦੇ ਬਦਲੇ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਸਰਕਾਰੀ ਕੰਮਾਂ ਵਿੱਚ ਘਪਲੇਬਾਜੀ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਤਾਂ ਇਸ ਦੀ ਤੁਰੰਤ ਸੂਚਨਾ ਮੁੱਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲਫਰੀ ਨੰਬਰ 1800-1800-1000, ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਜੀ ਦੇ ਦਫਤਰ ਟੈਲੀਫੋਨ 0183-2210413 ਅਤੇ ਮੋਬਾਇਲ ਨੰਬਰ 91159-00848, ਡੀ.ਐਸ.ਪੀ. ਵਿਜੀਲੈਂਸ ਬਿਊਰੋ ਤਰਨ ਤਾਰਨ ਨੂੰ ਦਫਤਰ ਦੇ ਟੈਲੀਫੋਨ ਨੰਬਰ 01852-229600 ਅਤੇ ਮੋਬਾਇਲ ਨੰਬਰ 97797-00149 ਪਰ ਇਤਲਾਹ ਦਿੱਤੀ ਜਾਵੇ।
ਇਸ ਤੋਂ ਇਲਾਵਾ ਡੀ.ਐਸ.ਪੀ. ਸ੍ਰੀ ਹਰਜਿੰਦਰ ਸਿੰਘ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦਾ ਵੇਰਵੇ ਦਿੰਦੇ ਹੋਏ ਭ੍ਰਿਸ਼ਟ ਸਰਕਾਰੀ ਮੁਲਾਜ਼ਮਾਂ ਨੂੰ ਰੰਗੇ ਹੱਥੀ ਫੜਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਪ੍ਰਾਪਟੀ ਦੀ ਦੁਰਵਰਤੋ ਕਰਦਾ ਹੈ, ਸਰਕਾਰੀ ਫੰਡਾਂ ਵਿੱਚ ਘਪਲੇਬਾਜ਼ੀ ਕਰਦਾ ਹੈ, ਸਰਕਾਰ ਵੱਲੋਂ ਵੱਖ-ਵੱਖ ਸਕੀਮਾ ਤਹਿਤ ਮਿਲੀਆ ਗ੍ਰਾਂਟਾ/ਫੰਡਾਂ ਵਿੱਚ ਘਪਲੇਬਾਜ਼ੀ ਕਰਦਾ ਹੈ ਤਾਂ ਉਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਤੁਰੰਤ ਸੂਚਿਤ ਕੀਤਾ ਜਾਵੇ।
ਸੈਮੀਨਾਰ ਵਿਚ ਸ਼ਾਮਿਲ ਪਿ੍ਰੰਸੀਪਲ/ਅਧਿਆਪਕਾਂ ਨੂੰ ਰਿਸ਼ਵਤ ਨਾ ਲੈਣ ਬਾਬਤ ਸੁੰਹ ਚੁਕਾਈ ਗਈ ਅਤੇ ਵਿਦਿਆਰਥੀਆ ਨੂੰ ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਵੀ ਸੁੰਹ ਚੁਕਾਈ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਭਾਗ, ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।