Close

Vigilance Awareness Week will be celebrated from 26 October 2021 to 01 November 2021

Publish Date : 01/11/2021
VA

ਵਿਜੀਲੈਂਸ ਜਾਗਰੂਕਤਾ ਹਫਤਾ ਮਿਤੀ 26 ਅਕਤੂਬਰ 2021 ਤੋਂ ਮਿਤੀ 01 ਨਵੰਬਰ 2021 ਤੱਕ ਮਨਾਇਆ ਜਾਵੇਗਾ

ਤਰਨ ਤਾਰਨ 29 ਅਕਤੂਬਰ :—— ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਵਿਜੀਲੈਂਸ ਬਿਊਰੋ, ਯੂਨਿਟ ਤਰਨਤਾਰਨ ਨੇ ਸਮੇਤ ਸਟਾਫ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ, ਜ਼ਿਲ੍ਹਾ ਤਰਨ ਤਾਰਨ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਥੇ ਵਿਜੀਲੈਂਸ ਬਿਉਰੋ ਯੂਨਿਟ ਤਰਨਤਾਰਨ ਦੇ ਕਰਮਚਾਰੀਆ ਨਾਲ, ਸਰਕਾਰੀ ਸੀਨੀਅਰ ਸੰਕੈਡਰੀ ਸਮਾਰਟ ਸਕੂਲ ਦੇ ਇੰਚਾਰਜ ਸ਼੍ਰੀ ਤਜਿੰਦਰ ਸਿੰਘ ਲੈਕਚਰਾਰ, ਸ਼੍ਰੀ ਰਜਿੰਦਰ ਸ਼ਰਮਾ ਲੈਕਚਰਾਰ, ਸ਼੍ਰੀ ਗੁਰਮੁੱਖ ਸਿੰਘ ਮਾਸਟਰ, ਸ਼੍ਰੀ ਰਿਪੂ ਦਮਨ ਸ਼ਰਮਾ ਲੈਕਚਰਾਰ, ਸ਼੍ਰੀਮਤੀ ਮਨਜਿੰਦਰ ਕੌਰ ਲੈਕਚਰਾਰ, ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਰਜਤ ਸ਼ਰਮਾ, ਸ਼੍ਰੀ ਗੁਰਦੀਪ ਸਿੰਘ ਅਤੇ ਸ਼੍ਰੀ ਬਿਕਰਮ ਸਿੰਘ ਅਤੇ ਸਕੂਲ ਦੇ ਵਿਦਿਆਰਥੀਆ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆ ਨੂੰ ਹੱਥਾ ਵਿੱਚ ਬੈਨਰ ਅਤੇ ਤਖਤੀਆ ਫੜਾ ਕੇ ਤਰਨ ਤਾਰਨ ਸ਼ਹਿਰ ਵਿੱਚ ਰੋਡ ਮਾਰਚ ਕੀਤਾ ਗਿਆ।

                        ਸੈਮੀਨਾਰ ਦੌਰਾਨ ਸਾਰਿਆ ਨੂੰ ਵਿਜੀਲੈਂਸ ਦੇ ਕੰਮਾ ਤੋਂ ਵਿਸਥਾਰ ਨਾਲ ਸਮਝਾ ਕੇ ਜਾਣੂ ਕਰਵਾਇਆ ਗਿਆ, ਪੰਫਲੈਟ ਵੰਡੇ ਗਏ ਅਤੇ ਸਰੇਆਮ ਜਗਾ੍ਹ ਪਰ ਪੋਸਟਰ ਲਗਾਏ ਗਏ। ਸਾਰਿਆਂ ਨੂੰ ਜਾਗਰੁਕ ਕੀਤਾ ਗਿਆ ਕਿ, ਜਦੋਂ ਵੀ ਕੋਈ ਸਰਕਾਰੀ ਅਧਿਕਾਰੀ/ਕ੍ਰਮਚਾਰੀ ਉਹਨਾਂ ਪਾਸਂੋ ਉਹਨਾਂ ਦੇ ਕਿਸੇ ਕੰਮ ਕਰਨ ਦੇ ਬਦਲੇ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਸਰਕਾਰੀ ਕੰਮਾਂ ਵਿੱਚ ਘਪਲੇਬਾਜੀ ਕਰਦਾ ਹੈ ਜਾਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਤਾਂ ਇਸ ਦੀ ਤੁਰੰਤ ਸੂਚਨਾ ਮੁੱਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਦੇ ਟੋਲਫਰੀ ਨੰਬਰ 1800-1800-1000, ਐਸ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਜੀ ਦੇ ਦਫਤਰ ਟੈਲੀਫੋਨ 0183-2210413 ਅਤੇ ਮੋਬਾਇਲ ਨੰਬਰ 91159-00848, ਡੀ.ਐਸ.ਪੀ. ਵਿਜੀਲੈਂਸ ਬਿਊਰੋ ਤਰਨ ਤਾਰਨ ਨੂੰ ਦਫਤਰ ਦੇ ਟੈਲੀਫੋਨ ਨੰਬਰ 01852-229600, ਅਤੇ ਮੋਬਾਇਲ ਨੰਬਰ 97797-00149 ਪਰ ਇਤਲਾਹ ਦਿੱਤੀ ਜਾਵੇ।ਇਸ ਤੋਂ ਇਲਾਵਾ ਮਨ ਡੀ.ਐਸ.ਪੀ. ਵੱਲੋਂ ਭਿ੍ਰਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦਾ ਵੇਰਵੇ ਦਿੰਦੇ ਹੋਏ ਭਿ੍ਰਸ਼ਟ ਸਰਕਾਰੀ ਮੁਲਾਜਮਾਂ ਨੂੰ ਰੰਗੇ ਹੱਥੀ ਫੜਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਪ੍ਰਾਪਟੀ ਦੀ ਦੁਰਵਰਤੋ ਕਰਦਾ ਹੈ, ਸਰਕਾਰੀ ਫੰਡਾ ਵਿੱਚ ਘਪਲੇਬਾਜੀ ਕਰਦਾ ਹੈ, ਸਰਕਾਰ ਵੱਲੋਂ ਵੱਖ ਵੱਖ ਸਕੀਮਾ ਤਹਿਤ ਮਿਲੀਆ ਗ੍ਰਾਂਟਾ/ਫੰਡਾਂ ਵਿੱਚ ਘਪਲੇਬਾਜੀ ਕਰਦਾ ਹੈ ਤਾਂ ਉਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਸੈਮੀਨਾਰ ਵਿੱਚ ਸ਼ਾਮਲ ਪਿ੍ਰੰਸੀਪਲ/ਅਧਿਆਪਕਾ ਨੂੰ ਰਿਸ਼ਵਤ ਨਾ ਲੈਣ ਬਾਬਤ ਸੁੰਹ ਚੁਕਾਈ ਗਈ ਅਤੇ ਵਿਦਿਆਰਥੀਆ ਨੂੰ ਰਿਸ਼ਵਤ ਨਾ ਦੇਣ ਸਬੰਧੀ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ/ਕ੍ਰਮਚਾਰੀਆਂ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੂੰ ਕਰਨ ਸਬੰਧੀ ਵੀ ਸੁੰਹ ਚੁਕਾਈ ਗਈ। ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਵਿਭਾਗ, ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ।