Close

Voluntary early stage screening by patients with mild symptoms may prevent the spread of Covid-19 – Civil Surgeon

Publish Date : 10/05/2021
CS

ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵੱਲੋਂ ਸਵੈ-ਇੱਛਕ ਤੌਰ ‘ਤੇ ਮੁੱਢਲੀ ਸਟੇਜ ‘ਤੇ ਕਰਵਾਈ ਗਈ ਜਾਂਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕ ਸਕਦੀ ਹੈ- ਸਿਵਲ ਸਰਜਨ
ਜ਼ਿਲ੍ਹੇ ਦੇ ਸਿਵਲ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਅਤੇ ਕਮਿਊਨਟੀ ਸਿਹਤ ਕੇਂਦਰਾਂ ਵਿਖੇ ਮੁਫ਼ਤ ਕੀਤੀ ਜਾਂਦੀ ਹੈ ਕੋਵਿਡ-19 ਸਬੰਧੀ ਜਾਂਚ
ਤਰਨ ਤਾਰਨ, 07 ਮਈ :
ਹਲਕੇ ਲੱਛਣਾਂ ਵਾਲੇ ਮਰੀਜ਼ਾਂ ਵੱਲੋਂ ਸਵੈ-ਇੱਛਕ ਤੌਰ ‘ਤੇ ਮੁੱਢਲੀ ਸਟੇਜ ‘ਤੇ ਕਰਵਾਈ ਗਈ ਜਾਂਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕ ਸਕਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਜੇਕਰ ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ ਜਿਨ੍ਹਾਂ ਵਿੱਚ ਹਲਕਾ ਗਲ੍ਹਾ ਖ਼ਰਾਬ, ਸਰੀਰ ਦਰਦ ਅਤੇ ਹਲਕਾ ਬੁਖ਼ਾਰ ਆਦਿ ਹੋਣ ਵੱਲੋਂ ਆਪਣੀ ਕੋਵਿਡ-19 ਦੀ ਜਾਂਚ ਮੁੱਢਲੀ ਸਟੇਜ ਤੇ ਕਰਵਾ ਲਈ ਜਾਵੇ ਅਤੇ ਪਾਜ਼ੇਟਿਵ ਆਉਣ ਦੀ ਸੂਰਤ ਵਿੱਚ ਆਪਣੇ ਆਪ ਨੂੰ ਸਮੇਂ ਸਿਰ ਆਈਸੋਲੇਟ ਕਰ ਲਿਆ ਜਾਵੇ ਤਾਂ ਅਜਿਹਾ ਕਰਨ ਨਾਲ ਉਹ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਆਸ-ਪਾਸ ਦੇ ਸੰਪਰਕ ਵਾਲੇ ਵਿਅਕਤੀਆਂ ਨੂੰ ਕਰੋਨਾ ਇੰਨਫੈਕਸ਼ਨ ਦੇਣ ਤੋਂ ਬਚਾ ਸਕਦਾ ਹੈ ।
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਸਬੰਧੀ ਜਾਂਚ ਜ਼ਿਲ੍ਹੇ ਦੇ ਸਿਵਲ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਅਤੇ ਕਮਿਊਨਟੀ ਸਿਹਤ ਕੇਂਦਰਾਂ ਵਿਖੇ ਮੁਫ਼ਤ ਕੀਤੀ ਜਾਂਦੀ ਹੈ । ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਨਿਗਰਾਨੀ ਵਿਭਾਗ ਵੱਲੋਂ ਗਠਿਤ ਕੀਤੀਆਂ ਆਰ.ਆਰ.ਟੀ. ਟੀਮਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਦੀ ਮਾਨਿਟਰਿੰਗ ਦੌਰਾਨ ਲੋੜ ਪੈਣ ‘ਤੇ ਮਰੀਜ਼ਾਂ ਹਸਪਤਾਲ ਵੀ ਸ਼ਿਫਟ ਕੀਤਾ ਜਾਂਦਾ ਹੈ । ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮੁੱਢਲੀ ਸਟੇਜ ਤੇ ਕੋਰੋਨਾ ਟੈੱਸਟ ਕਰਵਾ ਕੇ, ਸਾਰੇ ਯੋਗ ਵਿਆਕਤੀਆਂ ਵੱਲੋਂ ਕੋਵਿਡ ਵੈਕਸੀਨੇਸ਼ਨ ਕਰਵਾ ਕੇ ਅਤੇ ਤਿੰਨ ਸਾਵਧਾਨੀਆਂ- ਸਹੀ ਤਰੀਕੇ ਨਾਲ ਮਾਸਕ ਪਹਿਨੋ, ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ ਅਤੇ ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਵੋ ।