Vote correction program for upcoming municipal elections of Nagar Panchayat Khemkaran and Bhikhiwind Ward No. 13 (Women) continues – District Election Officer
ਨਗਰ ਪੰਚਾਇਤ ਖੇਮਕਰਨ ਅਤੇ ਭਿੱਖੀਵਿੰਡ ਵਾਰਡ ਨੰਬਰ 13 (ਅੋਰਤਾਂ)ਦੀਆਂ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ -ਜ਼ਿਲ੍ਹਾ ਚੋਣ ਅਫਸਰ
ਤਰਨ ਤਾਰਨ 15 ਸਤੰਬਰ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤਰਨਤਾਰਨ ਦੀ ਨਗਰ ਪੰਚਾਇਤ ਖੇਮਕਰਨ ਆਮ ਚੋਣਾਂ 2023 ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 ਔਰਤਾਂ (Bye Election) ਜਿਮਨੀ ਚੋਣਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਮਾਨਯੋਗ ਰਾਜ ਚੋਣ ਕਮਿਸ਼ਨ ਜੀ ਵੱਲੋ ਪ੍ਰਾਪਤ ਪੱਤਰ ਦੇ ਪਿੱਠ ਅੰਕਣ ਨੰਬਰ SEC-ME-SAM-2023/2359-79 ਮਿਤੀ 10.08.2023 ਰਾਹੀ ਵੋਟਾਂ ਦੀ ਸੁਧਾਈ ਦੇ ਪ੍ਰੋਗਰਾਮ ਨੂੰ ਉਲੀਕਿਆ ਗਿਆ ਹੈ। ਜਿਸ ਦੇ ਅਨੁਸਾਰ ਮਿਤੀ 14.09.2023 ਤੱਕ ਇਲੈਕਟ੍ਰੋਲਰ ਰੋਲਜ਼ ਦੀ ਤਿਆਰੀ, ਡਰਾਫਟ ਪਬਲੀਕੇਸ਼ਨ ਆਫ ਇਲੈਕਟ੍ਰੋਲਰ ਰੋਲਜ਼ ਮਿਤੀ 15.09.2023 ਨੂੰ ਮਿਉਸੀਪਲ ਕਮੇਟੀ ਦੇ ਢੁੱਕਵੇਂ ਸਥਾਨਾਂ ਤੇ ਡਿਸਪਲੇ ਕੀਤਾ ਗਿਆ ਹੈ। ਜਿੱਥੋਂ ਕਿ ਨਗਰ ਪੰਚਾਇਤ ਖੇਮਕਰਨ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 ਦੇ ਨਿਵਾਸੀ ਇਨ੍ਹਾਂ ਲਿਸਟਾ ਨੂੰ ਅਸਾਨੀ ਨਾਲ ਦੇਖ/ਪੜ ਸਕਣ। ਜੇਕਰ ਕਿਸੇ ਵੀ ਨਗਰ ਨਿਵਾਸੀ ਵੱਲੋ ਇਨ੍ਹਾਂ ਵੋਟਾਂ ਤੇ ਆਪਣਾ ਕਲੇਮ ਜਾਂ ਅਬਜੇਕਸ਼ਨ ਦਾਇਰ ਕਰਨਾ ਹੈ ਤਾਂ ਉਹ ਮਿਤੀ 22.09.2023 ਤੱਕ ਜੋ ਕਿ ਕਲੇਮ ਅਤੇ ਅਬਜੇਕਸ਼ਨ ਦੀ ਆਖਰੀ ਤਾਰੀਖ ਹੈ, ਤੱਕ ਕਰ ਸਕਦਾ ਹੈ। ਇਨ੍ਹਾਂ ਆਬਜੇਕਸ਼ਨ ਦਾ ਨਿਪਟਾਰਾ ਮਿਤੀ 06.10.2023 ਤੱਕ ਸਬੰਧਤ ਇਲੈਕਟ੍ਰੋਲਰ ਅਫਸਰ-ਕਮ-ਸਬ ਡਵੀਜਨਲ ਮੈਜਿਸਟ੍ਰੇਟ ਪੱਟੀ ਕੋਲ ਨਗਰ ਪੰਚਾਇਤ ਖੇਮਕਰਨ ਲਈ ਅਤੇ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ) ਲਈ ਇਲੈਕਟ੍ਰੋਲਰ ਰਜਿਸਟ੍ਰੇਸ਼ਨ ਅਫਸਰ-1-ਕਮ-ਤਹਿਸਲੀਦਾਰ ਭਿੱਖੀਵਿੰਡ ਕੋਲ ਦਾਇਰ ਕਰਨਗੇ। ਇਨ੍ਹਾਂ ਅਬਜੇਕਸ਼ਨ ਦਾ ਨਿਪਟਾਰਾ ਮਿਤੀ 06.10.2023 ਤੱਕ ਕੀਤਾ ਜਾਵੇਗਾ ਅਤੇ ਇਲੈਕਟ੍ਰੋਲਰਜ ਰੋਲਜ਼ ਦੀ ਫਾਈਨਲ ਪ੍ਰਕਾਸ਼ਨਾਂ ਮਿਤੀ 16.10.2023 ਨੂੰ ਕੀਤੀ ਜਾਵੇਗੀ। ਕਿਸੇ ਕਿਸਮ ਦੀ ਹੋਰ ਜਾਣਕਾਰੀ ਲਈ ਸਬੰਧਤ ਇਲੈਕਟ੍ਰੋਲਰ ਅਫਸਰ-ਕਮ-ਸਬ ਡਵੀਜਨਲ ਮੈਜਿਸਟਟ੍ਰੇਟ ਪੱਟੀ ਨਗਰ ਪੰਚਾਇਤ ਖੇਮਕਰਨ ਦੀਆਂ ਆਮ ਚੋਣਾਂ ਲਈ ਅਤੇ ਇਲੈਕਟ੍ਰੋਲਰ ਰਜਿਸਟ੍ਰੇਸ਼ਨ ਅਫਸਰ-1-ਕਮ-ਤਹਿਸਲੀਦਾਰ ਭਿੱਖੀਵਿੰਡ ਕੋਲ ਨਗਰ ਪੰਚਾਇਤ ਭਿੱਖੀਵਿੰਡ ਵਾਰਡ ਨੰਬਰ 13 (ਔਰਤਾਂ)ਲਈ ਉਨ੍ਹਾਂ ਦੇ ਦਫਤਰ ਸੰਪਰਕ ਕਰ ਸਕਦੇ ਹਨ।