Close

Voter lists will be updated by November 30, 2021 – District Election Officer

Publish Date : 10/11/2021
DC

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 30 ਨਵੰਬਰ, 2021 ਤੱਕ ਹੋਵੇਗਾ-ਜ਼ਿਲਾ ਚੋਣ ਅਫ਼ਸਰ
ਬੂਥ ਲੈੱਵਲ ਅਫਸਰ ਆਪਣੇ ਪੋਲਿੰਗ ਸਟੇਸ਼ਨਾ ’ਤੇ ਹਾਜ਼ਰ ਰਹਿ ਕੇ 20 ਤੇ 21 ਨਵੰਬਰ ਨੂੰ ਆਮ ਜਨਤਾ ਤੋਂ ਪ੍ਰਾਪਤ ਕਰਨਗੇ ਦਾਅਵੇ/ਇਤਰਾਜ
ਵੋਟਰ ਹੈਲਪਲਾਈਨ ਐਪ ‘ਤੇ ਵੀ ਦਰਜ ਕਰਵਾਏ ਜਾ ਸਕਦੇ ਹਨ ਆਪਣੇ ਦਾਅਵੇ ਜਾਂ ਇਤਰਾਜ
ਤਰਨ ਤਾਰਨ, 09 ਨਵੰਬਰ :  
ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ, 2022 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 1 ਨਵੰਬਰ, 2021 ਤੋਂ  30 ਨਵੰਬਰ,  2021 ਤੱਕ ਹੋ ਰਿਹਾ ਹੈ।
     ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ, ਜਿਸ ਦੀ ਉਮਰ ਮਿਤੀ 1 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਗਏ ਹਨ ਅਤੇ ਉਹਨਾਂ ਦੀ ਅਜੇ ਤੱਕ ਵੋਟ ਨਹੀ ਬਣੀ, ਜਾਂ  ਕਿਸੇ ਵੋਟਰ ਨੇ ਵੋਟ ਕਟਵਾਉਣੀ ਜਾਂ  ਦੁਰਸਤ ਕਰਵਾਉਣੀ, ਉਹ ਆਪਣੇ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਜਾਂ ਜ਼ਿਲਾ ਚੋਣ ਦਫਤਰ ਵਿਖੇ ਜਾਂ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ ਅਤੇ ਆੱਨਲਾਈਨ ਵਿਧੀ ਰਾਹੀਂ ਵੋਟਰ ਹੈਲਪਲਾਈਨ ਐਪ ‘ਤੇ ਆਪਣੇ ਦਾਅਵੇ ਜਾਂ ਇਤਰਾਜ ਦਰਜ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ ਨਵੇਂ ਵੋਟਰ ਵਜੋਂ ਰਜਿਸਟਰ ਹੋਣ ਲਈ, ਆਪਣਾ ਪਤਾ ਬਦਲਾਉਣ ਲਈ ਅਤੇ ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ ਵੋਟਰ ਆਨਲਾਈਨ ਜਾਂ ਮੋਬਾਇਲ ਤੇ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਸਹੂਲਤ ਪ੍ਰਾਪਤ ਕਰ ਸਕਦੇ ਹਨ।
ਉਨਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੁਰੱਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਅੰਦਰ ਵੋਟ ਬਦਲੀ ਕਰਵਾਉਣ ਲਈ ਫਾਰਮ ਨੰਬਰ 8 ਓ ਭਰਿਆ ਜਾ ਸਕਦਾ ਹੈ। ਉਨਾਂ ਕਿਹਾ ਕਿ 20 ਤੇ 21 ਨਵੰਬਰ, 2021 ਨੂੰ ਬੂਥ ਲੈੱਵਲ ਅਫਸਰ ਆਪਣੇ ਪੋਲਿੰਗ ਸਟੇਸ਼ਨਾ ’ਤੇ ਹਾਜ਼ਰ ਰਹਿ ਕੇ ਆਮ ਜਨਤਾ ਤੋਂ ਦਾਅਵੇ/ਇਤਰਾਜ ਪ੍ਰਾਪਤ ਕਰਨਗੇ। ਉਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ ਵਿੱਚ 18 ਸਾਲ ਦੀ ਉਮਰ ਪੂਰੀ ਕਰਦਾ ਕੋਈ ਯੋਗ ਵਿਅਕਤੀ ਵੋਟ ਬਣਉਣ ਤੋਂ ਵਾਂਝਾ ਨਾ ਰਹੇ।