Votes for Shiromani Gurdwara Parbandhak Committee can be held till November 15 – District Election Officer
15 ਨਵੰਬਰ ਤੱਕ ਬਣਾਈਆਂ ਜਾ ਸਕਦੀਆਂ ਹਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ – ਜਿਲਾ ਚੋਣ ਅਧਿਕਾਰੀ
ਤਰਨਤਾਰਨ, 23 ਅਕਤੂਬਰ ਕਮਿਸ਼ਨਰ
ਗੁਰਦੁਆਰਾ ਚੋਣਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਨਾਉਣ ਦਾ ਪ੍ਰੋਗਰਾਮ ਸ਼ੁਰੂ ਹੈ ਅਤੇ 15 ਨਵੰਬਰ ਤੱਕ ਇਸ ਸਬੰਧੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ ।ਵੋਟਾ ਬਣਾਉਣ ਦੇ ਚਾਹਵਾਨ ਕੇਸਾਧਾਰੀ ਸਿੱਖ ਜਿੰਨ੍ਹਾ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਫਾਰਮਨੰ: 1 ਪੁਰ ਕਰਕੇ ਮਿਤੀ 15 ਨਵੰਬਰ ਤੱਕ ਪੇਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸਹਿਰੀ ਖੇਤਰਾਂ ਵਿੱਚ ਨਗਰ ਕੌਸਲ / ਨਗਰ ਪੰਚਾਇਤ ਦੇ ਨਿਯੁਕਤ ਕਰਮਚਾਰੀਆਂ ਨੁੰ ਦਿੱਤੇ ਜਾ ਸਕਦੇ ਹਨ। ਜਿਲਾ ਚੋਣ ਅਧਿਕਾਰੀ ਸ੍ੀ ਸੰਦੀਪ ਕੁਮਾਰ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਇਹ ਨਿਰਧਾਰਤ ਪ੍ਰੋਫਾਰਮੇ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 05-12-2023 ਨੁੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ ਮਿਤੀ 26-12-2023 ਤੱਕ ਦਾਅਵੇ ਅਤੇ ਇਤਰਾਜਲਏ ਜਾਣੇ ਹਨ।ਦਾਅਵੇ / ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 16-01-2024 ਨੂੰ ਕੀਤੀ ਜਾਣੀ ਹੈ ।
ਉਨ੍ਹਾਂ ਦੱਸਿਆ ਕਿ ਵੋਟਰ ਬਣਨ ਲਈ ਪ੍ਰੋਫਾਰਮੇ ਜਿ਼ਲ੍ਹਾ ਚੋਣ ਦਫ਼ਤਰ ਤਾਰਨਤਾਰਨ, ਜਿ਼ਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਦੇੇ ਦਫ਼ਤਰਾਂ, ਸਮੂਹ ਤਹਿਸੀਲਦਾਰ ਰੈਵੀਨਿਊ ਦੇ ਦਫਤਰਾਂ, ਪਟਵਾਰਖਾਨਾ, ਨਗਰ ਕੌਸਲ / ਨਗਰ ਪੰਚਾਇਤਾਂ ਦੇ ਦਫਤਰਾਂ, ਜਿ਼ਲ੍ਹੇ ਵਿੱਚ ਪੈਦੇ ਸੈ਼ਡੂਲਡ ਗੁਰਦੁਆਰਿਆਂ ਤੋਂ ਮੁਫ਼ਤ ਪ੍ਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਕਤ ਫਾਰਮ ਜਿ਼ਲ੍ਹਾ ਤਰਨਤਾਰਨ ਦੀ ਵੈਬਸਾਈਟ https://tarntaran.nic.in/forms/ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਸਬੰਧੀ ਫਾਰਮ ਨੰ: 1 ਬੰਡਲਾਂ ਜਾਂ ਜਿਆਦਾ ਗਿਣਤੀ ਵਿਚ ਪ੍ਰਾਪਤ ਨਹੀ ਕੀਤੇ ਜਾਣਗੇ । ਫਾਰਮ ਪ੍ਰਾਪਤ ਕਰਨ ਵਾਲੇ ਕਰਮਚਾਰੀ ਵਲੋ ਹਰੇਕ ਪ੍ਰਾਪਤ ਹੋਣ ਵਾਲੇ ਫਾਰਮ ਨੂੰ ਰਜਿਸਟਰ ਵਿੱਚ ਦਰਜ ਕੀਤਾ ਜਾਵੇਗਾ । ਉਨ੍ਹਾਂ ਸਮੂਹ ਵੋਟਰਾਂ ਨੁੰ ਅਪੀਲ ਕੀਤੀ ਕਿ ਗੁਰਦੁਆਰਾ ਵੋਟਰ ਸੂਚੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇ।