Close

Water Supply Scheme Launched At Village Kuttiwala In District Tarn Taran Under World Bank Project At A Cost Of Rs 38.64 Lakh

Publish Date : 05/02/2021
DC
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੁੱਤੀਵਾਲਾ ਵਿਖੇ ਵਿਸ਼ਵ ਬੈਂਕ ਪ੍ਰੋਜੈਕਟ ਤਹਿਤ 38.64 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਜਲ ਸਪਲਾਈ ਸਕੀਮ
ਪਿੰਡ ਦੇ 85 ਘਰਾਂ, ਆਂਗਨਵਾੜੀ ਸੈਂਟਰ ਅਤੇ ਸਕੂਲ ਨੂੰ ਮਿਲੇਗਾ ਪਾਣੀ  ਦੀ 24 ਘੰਟੇ ਸਪਲਾਈ ਦਾ ਲਾਭ
ਤਰਨ ਤਾਰਨ, 04 ਫਰਵਰੀ :
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਏ ਮਿਸ਼ਨ “ਹਰ ਘਰ ਪਾਣੀ ਅਤੇ ਹਰ ਘਰ ਸਫ਼ਾਈ” ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੁੱਤੀਵਾਲਾ ਵਿਖੇ ਵਿਸ਼ਵ ਬੈਂਕ ਪ੍ਰੋਜੈਕਟ ਤਹਿਤ 38.64 ਲੱਖ ਰੁਪਏ ਦੀ ਲਾਗਤ ਨਾਲ ਦੀ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਅਧੀਨ ਪਿੰਡ ਦੇ 85 ਘਰਾਂ ਅਤੇ ਆਂਗਨਵਾੜੀ ਸੈਂਟਰ ਤੇ ਸਕੂਲ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ, ਜਿਸ ਦਾ ਪਿੰਡ ਦੀ ਲੱਗਭੱਗ 669 ਦੀ ਆਬਾਦੀ ਨੂੰ ਲਾਭ ਮਿਲੇਗਾ।
ਦਰਿਆਈ ਏਰੀਆ ਹੋਣ ਕਰਕੇ ਪਿੰਡ ਕੁੱਤੀਵਾਲਾ ਸਾਫ਼ ਪੀਣ ਵਾਲੇ ਪਾਣੀ ਅਤੇ ਕਾਫ਼ੀ ਸਹੂਲਤਾਂ ਤੋਂ ਵਾਂਝਾ ਸੀ। ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਏਥੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਠੀਕ ਨਹੀਂ ਸੀ। ਜਲ ਸਪਲਾਈ ਸਕੀਮ ਲੱਗਣ ਤੋਂ ਪਹਿਲਾਂ ਪਿੰਡ ਦੇ ਲੋਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਸਰਕਾਰੀ ਹੈਂਡ ਪੰਪ (ਨਲਕਾ) ਤੋਂ ਪੀਣ ਵਾਲਾ ਪਾਣੀ ਭਰ ਕੇ ਘਰਾਂ ਵਿੱਚ ਸਟੋਰ ਕਰਕੇ ਵਰਤਦੇ ਸਨ।ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਟੈਕਨੀਕਲ ਅਤੇ ਸਮਾਜਿਕ ਸਟਾਫ਼ ਵੱਲੋਂ ਜਾਗਰੁਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਸਕੀਮ ਅਤੇ ਸਾਫ ਪੀਣ ਵਾਲੇ ਪ੍ਰਤੀ ਜਾਗਰੁਕ ਕੀਤਾ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਦੇਰੀ ਨਾ ਕਰਦੇ ਹੋਏ, ਇਸ ਸਕੀਮ ਦਾ ਬਣਦਾ ਲਾਭਪਾਤਰੀ ਹਿੱਸਾ 30 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤਾ ਗਿਆ।
ਪਾਣੀ  ਦੀ ਸਪਲਾਈ 24 ਘੰਟੇ  ਮਿਲਣ ਨਾਲ ਹੁਣ ਪਿੰਡ ਦੇ ਲੋਕ ਖਾਸ ਕਰਕੇ ਪਿੰਡ ਦੀਆਂ ਮਹਿਲਾਵਾਂ ਬਹੁਤ ਖੁਸ਼ ਹਨ, ਕਿਉਂਕਿ ਜਾਂ ਔਰਤਾਂ ਨੂੰ ਹੁਣ ਪਾਣੀ ਦੀ ਢੋਆ ਢੁਆਈ ਨਹੀਂ ਕਰਨੀ ਪੈਂਦੀ।ਹੁਣ ਉਹ ਆਪਣਾਂ ਕੀਮਤੀ ਸਮਾਂ ਪਾਣੀ ਲਿਆਉਣ ਵਿੱਚ ਨਾ ਗੁਆ ਕੇ ਸਿਲਾਈ ਕਢਾਈ ਅਤੇ ਹੋਰ ਘਰੇਲੂ ਕੰਮਾਂ ਵਿੱਚ ਲਗਾਉਂਦੀਆਂ ਹਨ।ਇਸ ਤੋਂ ਇਲਾਵਾ ਪਿੰਡ ਦੇ ਬੱਚਿਆ ਨੂੰ ਵੀ ਪਾਣੀ ਦੀ ਢੋਆ ਢੁਆਈ ਨਹੀਂ ਕਰਨੀ ਪੈਂਦੀ, ਹੁਣ ਉਹ ਆਪਣਾਂ ਕੀਮਤੀ ਸਮਾਂ ਪਾਣੀ ਲਿਆਉਣ ਵਿੱਚ ਨਾ ਗੁਆ ਕੇ ਆਪਣੀ ਪੜਾਈ ਵਿੱਚ ਲਗਾਉਦੇ ਹਨ।ਇਸ ਨਾਲ ਸਮੂਹ ਪਿੰਡ ਵਾਸੀ ਬਹੁਤ ਹੀ ਜ਼ਿਆਦਾ ਖੁਸ਼ ਹਨ।ਪਿੰਡ ਵਿੱਚ ਪਾਣੀ  ਦੀ ਸਪਲਾਈ 24 ਘੰਟੇ ਲਗਾਤਾਰ ਚੱਲ ਰਹੀ ਹੈ, ਜਦੋਂ ਵੀ ਪਾਣੀ ਦੀ ਜਰੂਰਤ ਹੁੰਦੀ ਹੈ, ਲੋਕ ਜ਼ਰੂਰਤ ਅਨੁਸਾਰ ਪਾਣੀ ਵਰਤ ਕੇ ਟੂਟੀ ਬੰਦ ਕਰ ਦਿੰਦੇ ਹਨ।ਇਸ ਪਿੰਡ ਦੇ ਲੋਕ ਪਾਣੀ ਦੀ ਦੁਰਵਰਤੋਂ ਬਿੱਲਕੁਲ ਨਹੀਂ ਕਰਦੇ।
ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 20 ਪਖਾਨੇ ਬਣ ਚੁੱਕੇ ਹਨ ਅਤੇ ਪਿੰਡ ਦੇ ਲੋਕ ਸਵੱਛਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਖੁੱਲੇ ਵਿੱਚ ਸ਼ੋਚ ਨਹੀਂ ਜਾਂਦੇ।ਪਿੰਡ ਦੇ ਸਰਪੰਚ ਸ. ਲੱਖਾ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਦੇ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਗਿਆ।