Close

Wedding ceremonies to be held after 6:00 pm till April 30, 2021 as per instructions

Publish Date : 29/04/2021
DC Sir

30 ਅਪ੍ਰੈਲ, 2021 ਤੱਕ ਸ਼ਾਮ ਨੂੰ 06:00 ਵਜੇ ਤੋਂ ਬਾਅਦ ਕੀਤੇ ਜਾਂਦੇ ਵਿਆਹ ਸਮਾਗਮਾਂ ਨੂੰ ਹਦਾਇਤਾਂ ਅਨੁਸਾਰ ਪ੍ਰਵਾਨਗੀ
01 ਮਈ, 2021 ਜਾਂ ਉਸ ਤੋਂ ਬਾਅਦ ਤਹਿ ਕੀਤੇ ਗਏ ਸਾਰੇ ਵਿਆਹਾਂ ਦੀਆਂ ਤਰੀਕਾਂ/ਸਮਾਂ ਸਬੰਧਤ ਪਰਿਵਾਰਾਂ ਵੱਲੋਂ ਮੁੜ ਤਹਿ ਕੀਤੀਆਂ ਜਾਣ
ਤਰਨ ਤਾਰਨ, 28 ਅਪ੍ਰੈਲ :
ਸੂਬੇ ਵਿੱਚ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਹਦਾਇਤਾ ਦੇ ਮੱਦੇਨਜ਼ਰ ਸੀ. ਆਰ. ਪੀ. ਸੀ. ਦੀ ਧਾਰਾ 144 ਵਿੱਚ ਦਿੱਤੇ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਹੋਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ । ਪੰਜਾਬ ਸਰਕਾਰ, ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਇਹਨਾਂ ਪਾਬੰਦੀਆਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ ।
ਇਸ ਸੰਦਰਭ ਵਿੱਚ, ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ 30 ਅਪ੍ਰੈਲ, 2021 ਤੱਕ ਸ਼ਾਮ ਨੂੰ 06:00 ਵਜੇ ਤੋਂ ਬਾਅਦ ਕੀਤੇ ਜਾਂਦੇ ਵਿਆਹ ਸਮਾਗਮਾਂ ਨੂੰ ਹੇਠ ਦਰਸਾਈਆਂ ਹਦਾਇਤਾਂ ਅਨੁਸਾਰ ਪ੍ਰਵਾਨਗੀ ਦਿੱਤੀ ਜਾਂਦੀ ਹੈ ।
1. 20 ਤੋਂ ਵੱਧ ਲੋਕਾਂ ਨੂੰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ ।
2. ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਸਬੰਧਤ ਉੱਪ ਮੰਡਲ ਮੈਜਿਸਟਰੇਟ ਪਾਸੋਂ ਕਰਫਿਊ ਪਾਸ ਪ੍ਰਾਪਤ ਕਰਨਾ ਜਰੂਰੀ ਹੋਵੇਗਾ ।
3. ਵਿਆਹ ਸਮਾਗਮਾਂ ਦੀ ਸਮਾਪਤੀ ਦਾ ਸਮਾਂ ਰਾਤ 09:00 ਵਜੇ ਤੱਕ ਹੋਵੇਗਾ ।
ਕੋਵਿਡ-19 ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਮਿਤੀ 01 ਮਈ, 2021 ਜਾਂ ਉਸ ਤੋਂ ਬਾਅਦ ਤਹਿ ਕੀਤੇ ਗਏ ਸਾਰੇ ਵਿਆਹਾਂ ਦੀਆਂ ਤਰੀਕਾਂ/ਸਮਾਂ ਸਬੰਧਤ ਪਰਿਵਾਰਾਂ ਵੱਲੋਂ ਮੁੜ ਤਹਿ ਕੀਤੀਆਂ ਜਾਣ।
ਹੁਕਮਾਂ ਅਨੁਸਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਆਪਦਾ ਪ੍ਰਬੰਧਨ, ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।