Close

Weekly review meeting of Block Bhikhivind, Valtoha, Patti and Naushera under Mahatman Gandhi NREGA Scheme by Deputy Commissioner

Publish Date : 15/01/2024
ਡਿਪਟੀ ਕਮਿਸ਼ਨਰ ਵੱਲੋਂ ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂਆਂ ਦੀ ਹਫ਼ਤਾਵਾਰੀ ਰੀਵਿਊ ਸਬੰਧੀ ਮੀਟਿੰਗ
 
ਤਰਨ ਤਾਰਨ, 12 ਜਨਵਰੀ :
ਸ੍ਰੀ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਅੱਜ ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਬਲਾਕ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂਆਂ ਦੀ ਹਫ਼ਤਾਵਾਰੀ ਰੀਵਿਊ ਸਬੰਧੀ ਮੀਟਿੰਗ ਕੀਤੀ ਗਈ। 
ਇਸ ਮੀਟਿੰਗ ਵਿੱਚ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤਰਨ ਤਾਰਨ, ਸ੍ਰੀ ਪ੍ਰਵੇਸ਼ ਗੋਇਲ, ਬੀ.ਡੀ.ਪੀ.ੳ., ਭਿੱਖੀਵਿੰਡ, ਸ੍ਰੀ ਪਲਵਿੰਦਰ ਸਿੰਘ, ਬੀ.ਡੀ.ਪੀ.ੳ. ਵਲਟੋਹਾ, ਸ੍ਰੀ ਦਿਲਬਾਗ ਸਿੰਘ, ਬੀ.ਡੀ.ਪੀ.ੳ. ਪੱਟੀ ਅਤੇ ਕੰਵਲਜੀਤ ਸਿੰਘ, ਬੀ.ਡੀ.ਪੀ.ੳ., ਨੌਸ਼ਹਿਰਾ ਪੰਨੂਆਂ, ਸ੍ਰੀ ਦਲਜੀਤ ਸਿੰਘ, ਜਿਲ੍ਹਾ ਨੋਡਲ ਅਫਸਰ, ਮਗਨਰੇਗਾ ਤਰਨਤਾਰਨ, ਸ੍ਰੀ ਲਵਜੀਤ ਸਿੰਘ, ਆਈ.ਟੀ. ਮੈਨੇਜਰ, ਮਗਨਰੇਗਾ, ਤਰਨਤਾਰਨ ਅਤ ਭਿੱਖੀਵਿੰਡ, ਵਲਟੋਹਾ, ਪੱਟੀ ਅਤੇ ਨੌਸ਼ਹਿਰਾ ਪੰਨੂਆਂ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। 
ਪ੍ਰਗਤੀ ਦੇ ਰੀਵਿਉ ਸਬੰਧੀ ਮਗਨਰੇਗਾ ਅਧੀਨ ਬਲਾਕ ਭਿੱਖੀਵਿੰਡ ਦੀ ਰੋਜਾਨਾ ਡੀ.ਪੀ.ਆਰ. ਦੀ ਪ੍ਰਗਤੀ 100%, ਬਲਾਕ ਵਲਟੋਹਾ 112%, ਬਲਾਕ ਪੱਟੀ 109%ਅਤੇ ਨੌਸ਼ਹਿਰਾ ਪੰਨੂਆਂ 107% ਦੀ ਪ੍ਰਗਤੀ ਦੀ ਡਿਪਟੀ ਕਮਿਸ਼ਨਰ, ਤਰਨਤਾਰਨ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਇਸ ਪ੍ਰਗਤੀ ਨੂੰ ਲਗਾਤਾਰ ਬਣਾਏ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਆਦੇਸ਼ ਦਿੱਤੇ ਗਏ ਕਿ 31 ਮਾਰਚ ਤੱਕ ਸਮਾਂ ਬੱਧ ਟੀਚੇ ਮੁਕੰਮਲ ਕਰਨ ਲਈ ਹਰ ਪੱਧਰ ਤੇ ਕੰਮਾਂ ਨੂੰ ਤੇਜੀ ਨਾਲ ਨੇਪਰੇ ਚੜਾਇਆ ਜਾਵੇ। ਜਿਲ੍ਹਾ ਨੋਡਲ ਅਫ਼ਸਰ (ਮਗਨਰੇਗਾ) ਵੱਲੋਂ ਦੱਸਿਆ ਗਿਆ ਕਿ ਮਗਨਰੇਗਾ ਅਧੀਨ ਕਰਵਾਏ ਗਏ ਕੰਮਾਂ ਦੀ ਮਟੀਰੀਅਲ ਦੀ ਅਦਾਇਗੀ ਜਿਲ੍ਹਾ ਤਰਨਤਾਰਨ ਨੂੰ ਮੁੱਖ ਦਫ਼ਤਰ ਮੋਹਾਲੀ ਵੱਲੋਂ ਜਾਰੀ ਹੋਣੀ ਸੁਰੂ ਹੋ ਗਈ ਹੈ। ਇਸ ਲਈ ਜੇਕਰ ਬਲਾਕਾਂ ਵੱਲੋਂ ਸਮੇਂ ਸਿਰ ਮੁਕੰਮਲ ਹੋ ਚੁੱਕੇ ਕੰਮਾਂ ਦੀ ਆਨਲਾਈਨ ਡਬਲਯੂ.ਐੱਮ.ਐੱਸ ਰਾਹੀਂ ਹਰ ਪੱਖੋਂ ਮੁਕੰਮਲ ਕਰਕੇ ਫਾਈਲ ਭੇਜੀ ਜਾਂਦੀ ਹੈ ਤਾਂ ਭਵਿੱਖ ਵਿੱਚ ਜਲਦ ਹੀ ਕੀਤੀ ਗਈ ਡਿਮਾਂਡ ਦੀ ਅਦਾਇਗੀ ਕਰਵਾਈ ਜਾ ਸਕੇਗੀ। ਇਸ ਤੋਂ ਇਲਾਵਾ ਹੁਣ ਤੱਕ ਲਗਭਗ 1.73 ਕਰੋੜ ਦੀਆਂ ਫਾਈਲਾਂ ਮੁੱਖ ਦਫ਼ਤਰ ਨੂੰ ਭੇਜੀਆ ਜਾ ਚੁੱਕੀਆਂ ਹਨ ਜਿਸ ਵਿੱਚੋਂ ਬਲਾਕਾਂ ਵੱਲੋਂ ਭੇਜੀ ਗਈ ਡਿਮਾਂਡ ਅਨੁਸਾਰ ਹੁਣ ਤੱਕ 102.21 ਲੱਖ ਰੁਪੈ ਦੀ ਅਦਾਇਗੀ ਕਰਵਾਈ ਜਾ ਚੁੱਕੀ ਹੈ ਅਤੇ ਕੁੱਲ ਭੇਜੀ ਗਈ ਡਿਮਾਂਡ ਵਿੱਚੋਂ 1 ਹਫ਼ਤੇ ਤੱਕ ਲਗਭਗ 30.00 ਲੱਖ ਰੁਪਏ ਜਿਲ੍ਹੇ ਤਰਨਤਾਰਨ ਨੂੰ ਮੁੱਖ ਦਫ਼ਤਰ ਵੱਲੋਂ ਜਾਰੀ ਹੋ ਜਾਣਗੇ। ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਸਮੂਹ ਬਲਾਕਾਂ ਨੂੰ ਹਦਾਇਤ ਕੀਤੀ ਗਈ ਕਿ ਜਿਵੇਂ ਕਿ ਹੁਣ ਮਗਨਰੇਗਾ ਅਧੀਨ ਕੰਮ ਨਿਰੰਤਰਤਾ ਨਾਲ ਪ੍ਰਗਤੀ ਵੱਲ ਵੱਧ ਰਹੇ ਹਨ ਇਸ ਸਕੀਮ ਤਹਿਤ ਉਧਾਰ ਦਿੱਤੇ ਜਾਣ ਵਾਲੇ ਮਟੀਰੀਅਲ ਦੇ ਵੈਂਡਰਾ ਨੂੰ ਹੁਣ ਅਦਾਇਗੀ ਹੋਣੀ ਸੁਰੂ ਹੋ ਚੁੱਕੀ ਹੈ। ਇਸ ਲਈ ਵੱਧ ਤੋਂ ਵੱਧ ਇਸ ਸਮੇਂ ਬਣਦੀ ਕਾਰਵਾਈ ਕਰਕੇ ਡਬਲਯੂ. ਐੱਮ. ਐੱਸ. ਰਾਹੀਂ ਮਟੀਰੀਅਲ ਦੀ ਅਦਾਇਗੀ ਲਈ ਫਾਇਲ ਭੇਜਣ ਤਾਂ ਜੋ ਵੱਧ ਤੋਂ ਵੱਧ ਵਿਕਾਸ ਦੇ ਕੰਮਾਂ ਦੇ ਮਟੀਰੀਅਲ ਦੀ ਅਦਾਇਗੀ ਜਿਲ੍ਹਾ ਤਰਨਤਾਰਨ ਵਿੱਚ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ।