World Environment Day organized at Sri Guru Angad Dev College of Education – Dr. Simarpreet Kaur

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਆਯੋਜਿਤ -ਡਾ ਸਿਮਰਪ੍ਰੀਤ ਕੌਰ
ਰੁੱਖ ਸਾਡੇ ਸੱਚੇ ਦੋਸਤ-ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ
ਖਡੂਰ ਸਾਹਿਬ 05 ਜੂਨ
ਬਾਬਾ ਸੇਵਾ ਸਿੰਘ ਦੀ ਰੁਹਾਨੀ ਸੇਧ ਅਧੀਨ ਚੱਲ ਰਹੀ ਅਧਿਆਪਕ ਸਿਖਲਾਈ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਵਿਖੇ ਅੱਜ ‘ਈਕੋ ਕਲੱਬ’ ,’ਨਿਸ਼ਾਨ ਏ ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ’ ਅਤੇ ‘ਨੈਸ਼ਨਲ ਐਜੂ ਟਰੱਸਟ ਆਫ ਇੰਡੀਆ’ ਦੇ ਸਹਿਯੋਗ ਸਦਕਾ ਵਿਸ਼ਵ ਵਾਤਾਵਰਨ ਦਿਵਸ ਆਯੋਯਤ ਕੀਤਾ ਗਿਆ । ਸਾਲ 2025 ਦੇ ਥੀਮ ‘ਪਲਾਸਟਿਕ ਹਟਾਓ’ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤ ਗਿਆ ।
ਇਸ ਮੌਕੇ ਸਰਦਾਰ ਮੰਗਤ ਸਿੰਘ ਪ੍ਰਿੰਸੀਪਲ ਡਾਇਟ ਕੈਰੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ: ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਅਫਸਰ ਖੇਤੀਬਾੜੀ ਵਿਭਾਗ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਸੰਸਥਾ ਦੇ ਵਿਦਿਆਰਥੀ ਅਧਿਆਪਕਾਂ ਨੇ ਸੂਬੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਵੱਖੋ ਵੱਖਰੇ ਪੌਦਿਆਂ ਦੇ ਬੀਜ ਕੇ ਵਾਤਾਵਰਣ ਸਾਭ ਸੰਭਾਲ ਬਾਰੇ ਆਪਣੀ ਨਿਸ਼ਠਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਸੰਸਥਾ ਵਿਖੇ ਮੌਜੂਦ ਵੱਖੋ ਵੱਖਰੇ ਪੌਦਿਆਂ ਸਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।
ਇਹਨਾਂ ਪੌਦਿਆਂ ਵਿੱਚ ਨਿੰਮ, ਆਵਲਾ, ਅਸਵਗੰਧਾ ਤੁਲਸੀ ਗਲੋਅ, ਹਰੜ, ਬਹੇੜਾ, ਸੁਹੰਜਣਾ, ਕੜੀ ਪੱਤਾ ਆਦਿ ਪੈਦੇ ਸ਼ਾਮਿਲ ਸਨ, ‘ਜਿਨਾਂ ਦੇ ਗੁਣਾਂ ਅਤੇ ਵਰਤੋਂ ਬਾਰੇ ਚਾਨਣਾ ਪਾਇਆ ਗਿਆ। ਮਹਿਮਾਨਾਂ ਦੁਆਰਾ ਵਾਤਾਵਰਣ ਸਾਂਭ ਸੰਭਾਲ ਪ੍ਰਤੀ ਉਚੇਚੇ ਤੌਰ ਤੇ ਤਿਆਰ ਕੀਤੀ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਗਿਆ, ਜਿਸ ਰਾਹੀ ਪਲਾਸਟਿਕ ਦੀ ਵਰਤੋਂ ਰੋਕਣ ਅਤੇ ਇਸ ਦੇ ਕੁਦਰਤੀ ਵਿਕਲਪਾ ਮਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਮੂਲ ਮੰਤਰ ਦੇ ਪਾਠ ਨਾਲ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸ. ਰਮਨੀਕ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਪ੍ਰੋਗਰਾਮ ਦਾ ਉਦੇਸ਼ ਸੰਖੇਪ ਰੂਪ ਵਿੱਚ ਸਰੋਤਿਆਂ ਅੱਗੇ ਪੇਸ਼ ਕੀਤਾ। ਇਸ ਉਪਰੰਤ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੈਸਟ ਖਡੂਰ ਸਾਹਿਬ ਦੇ ਵਾਤਾਵਰਣ ਸਾਂਭ ਸੰਭਾਲ ਲਈ ਉਲੀਕੇ ਗਏ ਪ੍ਰੋਜੈਕਟਾਂ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਫਿਲਮ ਵਿਖਾਈ ਗਈ। ਸੰਸਥਾ ਦੇ ਵਿਦਿਆਰਥੀ ਅਧਿਆਪਕਾਂ ਐਸ ਖੋਖਰ ਅਤੇ ਨਵਪ੍ਰੀਤ ਕੌਰ ਦੁਆਰਾ ਵਤਾਵਰਣ ਸਾਭ ਸੰਭਾਲ ਸਬੰਧੀ ਸਵੈ ਰਚਿਤ ਕਵਿਤਾਵਾਂ ਸਰੋਤਿਆਂ ਅੱਗੇ ਪੇਸ਼ ਕੀਤੀਆਂ ਗਈਆਂ।
ਇਸ ਪ੍ਰੋਗਰਾਮ ਦੇ ਅੰਤਰਗਤ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਦੁਆਰਾ ਵਾਤਾਵਰਣ ਸਾਭ ਸੰਭਾਲ ਨੂੰ -ਸਮਰਪਿਤ ਕਾਰਜਾਂ ਦਾ ਬਿਓਰਾ ਇੱਕ ਪ੍ਰਭਾਵਸ਼ਾਲੀ ਪਾਵਰ ਪੁਆਇੰਟ ਪੇਸ਼ਕਾਰੀ ਦੇ ਰਾਹੀਂ ਦਿੱਤਾ ਗਿਆ। ਸੂਬੇਦਾਰ ਬਾਬਾ -ਬਲਬੀਰ ਸਿੰਘ ਦੁਆਰਾ ਪ੍ਰਦੂਸ਼ਣ ਦੀਆਂ ਕਿਸਮਾਂ ਕਾਰਣ, ਇਸ ਦੇ ਇਨਸਾਨੀ ਜਿੰਦਗੀ ਉੱਤੇ ਮਾਰੂ ਪ੍ਰਭਾਵਾਂ ਅਤੇ ਇਸ ਨੂੰ ਰੋਕਣ ਦੇ ਸਾਧਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕਾਲਜ ਦੇ ਪੁਰਾਣੇ ਵਿਦਿਆਰਥੀ ਸ. ਹਰਦੇਵ ਸਿੰਘ (ਅਸਿਸਟੈਂਟ ਪ੍ਰੋਫੈਸਰ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਨੇ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਨਿੱਜੀ ਸਵਾਰਥਾ ਤੋਂ ਉੱਪਰ ਉੱਠ ਕੇ ਸਮਾਜਿਕ ਅਤੇ ਰਾਸ਼ਟਰੀ ਪੱਧਰ ਉੱਤੇ ਬੂਟਿਆਂ ਦੀ ਸਾਭ ਸੰਭਾਲ ਅਤੇ ਵਾਤਾਵਰਨ ਦੀ ਸੁਰੱਖਿਆ ਕਰਨੀ ਚਾਹੀਦੀ ਹੈ।
ਇਸ ਉਪਰੰਤ ਵਿਸ਼ੇਸ਼ ਮਹਿਮਾਨ ਸ. ਯਾਦਵਿੰਦਰ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਨੈਤਿਕ ਕਦਰਾਂ ਕੀਮਤਾ ਉੱਤੇ ਆਧਾਰਿਤ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਬਾਬਾ ਸੇਵਾ ਸਿੰਘ ਦੀ ਸੇਧ ਅਨੁਸਾਰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਮੂਲ ਅਨਾਜ ਜਿਵੇਂ ਕੋਧਰਾ ਅਤੇ ਕੰਗਨੀ ਆਦਿ ਦੀ ਖੇਤੀ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਮੁੱਖ ਮਹਿਮਾਨ ਪ੍ਰਿੰਸੀਪਲ ਸ. ਮੰਗਤ ਸਿੰਘ ਵੱਲੋਂ ਵੀ ਵਿਦਿਆਰਥੀਆਂ ਨੂੰ ਇਤਿਹਾਸ ਵਿੱਚੋਂ ਉਦਾਹਰਣਾਂ ਦਿੰਦੇ ਹੋਏ ਮਨੁੱਖੀ ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਲੋੜੀਂਦੇ ਕਾਰਜਾਂ ਵਿੱਚ ਬੂਟੇ ਲਗਾਉਣ ਨੂੰ ਸਭ ਤੋਂ ਅਹਿਮ ਦਰਸਾਇਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਅਪਣਾਉਂਦੇ ਹੋਏ ਮਨੁੱਖੀ ਜਨਮ ਨੂੰ ਸਫਲ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਸੰਸਥਾ ਦੇ ਉਨਾਂ ਵਿਦਿਆਰਥੀਆਂ ਅਧਿਆਪਕਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ ਜਿਨਾ ਨੇ ਈਕੇ ਕਲੱਬ ਦੇ ਅੰਤਰਗਤ ਵਾਤਾਵਰਣ ਸਾਂਭ-ਸੰਭਾਲ ਨਾਲ ਸੰਬੰਧਿਤ ਪ੍ਰੋਜੈਕਟਾਂ ਅਤੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਪ੍ਰਿੰਸੀਪਲ ਸ. ਮੰਗਤ ਸਿੰਘ ਅਤੇ ਸ. ਯਾਦਵਿੰਦਰ ਸਿੰਘ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ ਦੇ ਤੌਰ ਤੇ ਈਕੋ ਫਰੈਂਡਲੀ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦ ਕਹਿੰਦੇ ਹੋਏ।ਵਿਦਿਆਰਥੀਆਂ ਨੂੰ ਵਾਤਾਵਰਣ ਸਾਂਭ-ਸੰਭਾਲ ਅਤੇ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਹੋਣ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਉਦੇਸ਼ ਦੀ ਪ੍ਰਾਪਤੀ ਲਈ ਵਿਵਹਾਰਿਕ ਕਦਮ ਚੁੱਕਣ ਲਈ ਪ੍ਰੇਰਿਆ। ਇਸ ਮੌਕੇ ਸੰਸਥਾ ਵੱਲੋਂ ਠੰਡੇ ਮਿੱਠੇ ਸਰਬਤ ਦੀ ਛਬੀਲ ਅਤੇ ਫਲਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਸਮਾਗਮ ਵਿੱਚ ਸੰਸਥਾ ਦਾ ਸਟਾਫ ਮਿਸ ਗਗਨਦੀਪ ਕੌਰ, ਗੁਰਪ੍ਰਤਾਪ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।