Close

World Environment Day was celebrated under the theme “Our Earth, Our Health, Our Responsibility”.

Publish Date : 09/06/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਸਾਡੀ ਧਰਤੀ, ਸਾਡੀ ਸਿਹਤ, ਸਾਡੀ ਜਿੰਮੇਵਾਰੀ” ਥੀਮ ਤਹਿਤ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਪ੍ਰਹੇਜ ਕਰਨ ਅਤੇ ਵਾਤਾਵਰਣ ਬਚਾਉਣ ਵਿੱਚ ਆਪਣਾ ਕੀਮਤੀ ਯੋਗਦਾਨ ਦੀ ਅਪੀਲ
ਤਰਨ ਤਾਰਨ, 06 ਮਈ :
ਸਿਹਤ ਵਿਭਾਗ ਤਰਨਤਾਰਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠਾਂ ਮਾਈ ਭਾਗੋ ਨਰਸਿੰਗ ਕਾਲਜ ਤਰਨਤਾਰਨ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ “ਸਾਡੀ ਧਰਤੀ, ਸਾਡੀ ਸਿਹਤ, ਸਾਡੀ ਜਿੰਮੇਵਾਰੀ” ਸਲੋਗਨ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ “ਪਲਾਸਟਿਕ ਪ੍ਰਦੂਸ਼ਨ ਨੂੰ ਹਰਾਈਏ ਹੈ”। ੳਹਨਾਂ ਕਿਹਾ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਸਟ੍ਰਾਸ, ਕੱਪ-ਪਲੇਟਾਂ ਅਤੇ ਬੈਗ ਲਗਭਗ 20 ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਦੀ ਵਜਾ੍ਹ ਨਾਲ ਧਰਤੀ ਹੇਠਾਂ ਬਹੁਤ ਹੀ ਹਾਨੀਕਾਰਕ ਰਸਾਇਣ ਉੱਤਪਨ ਹੋ ਜਾਂਦੇ ਹਨ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀਂ ਅਤੇ ਸਮੁੰਦਰਾਂ ਦਾ ਪਾਣੀ ਵੀ ਪਲਾਸਟਿਕ ਰਸਾਇਣ ਤੱਤਾਂ ਦੇ ਕਾਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ।
ਸਿਵਲ ਸਰਜਨ ਡਾ ਗੁਰਪ੍ਰੀਤ ਰਾਏ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਪਲਾਸਟਿਕ ਦੀ ਵਰਤੋਂ ਤੋ ਪ੍ਰਹੇਜ ਕਰਦੇ ਹੋਏ, ਵਾਤਾਵਰਣ ਦੇ ਬਚਾਉ ਵਿਚ ਆਪਣਾਂ ਕੀਮਤੀ ਯੋਗਦਾਨ ਪਾਈਏ। ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣਾਂ ਹਰੇਕ ਇਨਸਾਨ ਦਾ ਫਰਜ ਬਣਦਾ ਹੈ।ਇਸ ਲਈ ਜਿਥੇ ਵੀ ਕੋਈ ਦਰਖੱਤ ਸੁੱਕ ਗਿਆ ਹੋਵੇ ਜਾਂ ਬਿਰਧ ਹੋ ਗਿਆ ਹੋਵੇ, ਉਸਦੀ ਜਗਾਂ੍ਹ ਤੁਰੰਤ ਨਵਾਂ ਬੂਟਾ ਲਗਾਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਦਰਖਤਾਂ ਦੀ ਬੇਲੋੜੀ ਕਟਾਈ ਤੋਂ ਤੌਬਾ ਕਰਨੀ ਚਾਹੀਦੀ ਹੈ। ਹਰੇਕ ਇਨਸਾਨ ਦਾ ਫਰਜ ਹੈ ਕਿ ਉਹ ਵਧ ਤੋਂ ਵਧ ਬੂਟੇ ਲਗਾ ਕੇ ਵਾਤਾਵਰਣ ਦੀ ਸੁੱਰਖਿਆ ਵਿਚ ਆਪਣਾ ਯੋਗਦਾਨ ਪਾਵੇ।
ਇਸ ਅਵਸਰ ਤੇ ਜਿਲਾ੍ਹ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਪ੍ਰਦੂਸ਼ਨ ਕੰਟਰੋਲ ਡਾ. ਵਰਿੰਦਰ ਪਾਲ ਕੋਰ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤਾਂ ਅਸੀ ਸਾਰੇ ਆਪਨੇ ਆਪ ਹੀ ਬਹੁਤ ਸਾਰੀਆਂ ਬੀਮਾਰੀਆ ਤੋਂ ਬੱਚ ਸਕਦੇ ਹਾਂ। ਇਸ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੁੂਟੇ ਲਗਾਉਣੇ ਚਾਹੀਦੇ ਹਨ ਅਤੇ ਕੁਦਰਤੀ ਸੋਮਿਆਂ ਦੀ ਸੁੱਰਖਿਆ ਵਿਚ ਮੱਦਦਗਾਰ ਬਣਨਾ ਚਾਹੀਦਾ ਹੈ।
ਇਸ ਅਵਸਰ ਤੇ ਡੀ. ਪੀ. ਓ. ਪਰਮਜੀਤ ਕੌਰ, ਡਿਪਟੀ ਡੀ.ਈ.ਓ. ਸ੍ਰ ਗੁਰਬਚਨ ਸਿੰਘ ਤੇ ਸੁਰਿੰਦਰ ਕੁਮਾਰ, ਪ੍ਰਿੰਸੀਪਲ ਸ੍ਰ ਇੰਦਰ ਪਾਲ ਸਿੰਘ, ਐਸ.ਐਮ.ਓ. ਡਾ ਸੰਜੀਵ ਕੁਮਾਰ ਕੋਹਲੀ, ਆਈ.ਐਮ.ਏ. ਪ੍ਰਧਾਨ ਡਾ ਦਿਨੇਸ਼ ਗੁਪਤਾ, ਜਿਲਾ੍ਹ ਐਪੀਡੀਮਾਲੋਜਿਸਟ ਡਾ ਸਿਮਰਨ ਕੌਰ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਜਿਲਾ੍ਹ ਐਮ.ਈ.ਆਈ.ਉ. ਅਮਰਦੀਪ ਸਿੰਘ, ਬੀ.ਈ.ਈ. ਰਵੀ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।