Close

World Heart Day was celebrated at Civil Hospital Tarn Taran under the chairmanship of Civil Surgeon Tarn Taran Dr. Seema

Publish Date : 03/10/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਤਰਨਤਾਰਨ।

ਸਿਵਲ ਸਰਜਨ ਤਰਨ ਤਾਰਨ ਡਾ ਸੀਮਾ  ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਤਰਨਤਾਰਨ ਵਿਖੇ ਮਨਾਇਆ ਗਿਆ ਵਿਸ਼ਵ ਦਿਲ ਦਿਵਸ

 ਤਰਨਤਾਰਨ 29 ਸਤੰਬਰ : ਸਿਵਲ ਸਰਜਨ ਤਰਨ ਤਾਰਨ ਡਾ ਸੀਮਾ  ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਉਨਾਂ ਵਲੋ ਇਕ ਪੋਸਟਰ ਵੀ ਰਲੀਜ ਕੀਤਾ ਗੀਆ।

       ਡਾ ਸੀਮਾ  ਨੇ ਕਿਹਾ ਕਿ ਭਾਰਤ ਸਰਕਾਰ ਵਲੋ ਪਿਛਲੇ ਕੁੱਝ ਸਮੇ ਵਿੱਚ ਪੰਜਾਬ ਦੇ ਜਿਲਿਆਂ ਵਿੱਚ ਨੈਸ਼ਨਲ ਨਾਨ ਕਮਿਊਨੀਕੇਬਲ ਡਿਜੀਜ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ।ਭਾਰਤ ਵਿਚ ਹਰ ਸਾਲ ਤਕਰੀਬਨ 2 ਲੱਖ ਲੋਕਾ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਤੇ ਹਰ ਸਾਲ 10% ਵਾਧਾ ਹੋ ਰਿਹਾ ਹੈ ।

             ਉਨਾਂ ਨੇ ਕਿਹਾ ਕਿ ਸਾਨੂੰ ਹਰ ਦਿਨ 30- 45 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ।ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋ ਬਚਾਉਣਾ ਹੈ ਤਾਂ ਸਾਨੂੰ ਆਪਣੀਆਂ ਖਾਣ ਪੀਣ ਦੀਆਂ ਚੰਗੀਆ ਆਦਤਾਂ ਨੂੰ ਅਪਣਾਉਨਾ ਚਾਹੀਦਾ ਹੈ।ਆਪਣੇ ਸ਼ਰੀਰ ਦੇ ਭਾਰ ਦੇ ਮੁਤਾਬਿਕ ਕੈਲਰੀਸ ਦਾ ਸੇਵਨ ਕਰਨਾ ਚਹੀਦਾ ਹੈ।ਸਭ ਨੂੰ 35 ਤੋ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈਕਅਪ ਅਤੇ ਆਪਣੇ ਸਾਰੇ ਹੀ ਟੈਸਟ ਸਮੇ ਸਮੇ ਤੇ ਕਰਵਾਣੇ ਚਾਹੀਦੇ ਹਨ ਅਤੇ ਕਦੇ ਵੀ ਸੈਲਫ ਮੈਡੀਕੇਸ਼ਨ ਨਹੀ ਕਰਨੀ ਚਾਹੀਦੀ।