Close

Youngsters interested in education and employment abroad can register on the online link of District Employment and Business Bureau from 21st February to 25th February – Deputy Commissioner

Publish Date : 18/02/2021
ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਇਛੁੱਕ ਯੁਵਕ 21 ਫਰਵਰੀ ਤੋਂ 25 ਫਰਵਰੀ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਆਨ-ਲਾਈਨ ਲਿੰਕ ‘ਤੇ ਕਰ ਸਕਦੇ ਹਨ ਰਜਿਸਟਰ-ਡਿਪਟੀ ਕਮਿਸ਼ਨਰ
ਚਾਹਵਾਨ ਨੌਜਵਾਨ ਨਿੱਜੀ ਤੌਰ ‘ਤੇ ਵੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਬਿਊਰੋ ਦੇ ਕਮਰਾ ਨੰਬਰ 115 ਵਿੱਚ ਵੀ ਕਰ ਸਕਦੇ ਹਨ ਪਹੁੰਚ 
ਤਰਨ ਤਾਰਨ, 17 ਫਰਵਰੀ :
ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਇਛੁੱਕ ਯੁਵਕਾਂ ਲਈ ਫਾੱਰੇਨ ਸਟੱਡੀ ਅਤੇ ਫਾੱਰੇਨ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਵਿੱਚ ਪਹਿਲੇ ਰਾਊਂਡ ਦੀ ਕਾਊਂਸਲਿੰਗ ਮਿਤੀ 01 ਮਾਰਚ, 2021 ਤੋਂ 31 ਮਾਰਚ, 2021 ਤੱਕ ਕੀਤੀ ਜਾ ਰਹੀ ਹੈ। ਇਛੁੱਕ ਉਮੀਦਵਾਰ ਮਿਤੀ 21 ਫਰਵਰੀ, 2021 ਤੋਂ 25 ਫਰਵਰੀ, 2021 ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਆਨ-ਲਾਈਨ ਲਿੰਕ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਦੇਸ਼ ਵਿੱਚ ਪੜ੍ਹਾਈ ਦੇ ਇਛੁੱਕ ਉਮੀਦਵਾਰ ਬਿਊਰੋ ਦੇ ਲਿੰਕ http://tinyurl.com/foreignstudyhelpdbeett  ਅਤੇ ਵਿਦੇਸ਼ ਵਿੱਚ ਰੋਜਗਾਰ ਦੇ ਇਛੁੱਕ ਉਮੀਦਵਾਰ ਬਿਊਰੋ ਦੇ ਲਿੰਕ  http://tinyurl.com/foreignjobshelpdbeett ਤੇ 21 ਤੋਂ 25 ਫਰਵਰੀ ਤੱਕ ਰਜਿਸਟਰ ਕਰ ਸਕਦੇ ਹਨ। ਚਾਹਵਾਨ ਨੌਜਵਾਨ ਇਸ ਸਬੰਧ ਵਿੱਚ ਨਿੱਜੀ ਤੌਰ ‘ਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ, ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ ਜਾਂ ਬਿਊਰੋ ਦੇ ਹੈਲਪ ਲਾਈਨ ਨੰਬਰ 77173-97013 ਤੇ ਸਵੇਰੇ 9.15 ਤੋਂ ਸ਼ਾਮ 5.00 ਵਜੇ ਤੱਕ ਜਾਂ ਬਿਊਰੋ ਦੀ ਮੇਲ dbeetarntaranhelp@gmail.com  ‘ਤੇ ਵੀ ਸੰਪਰਕ ਕਰ ਸਕਦੇ ਹਨ। ਵਿਭਾਗ ਵਲੋਂ ਇਸ ਮੰਤਵ ਲਈ ਕਾਊਂਸਲਿੰਗ ਮੁਫ਼ਤ ਦਿੱਤੀ ਜਾਵੇਗੀ। ਫੀਸ, ਯਾਤਰਾ ਅਤੇ ਰਹਿਣ ਆਦਿ ਦਾ ਖਰਚਾ ਉਮੀਦਵਾਰ ਵਲੋਂ ਖੁਦ ਕੀਤਾ ਜਾਵੇਗਾ।