Youth President Manjinder Singh Lalpura holds a meeting with the youth in Pathankot Assembly constituency

ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਠਾਣਕੋਟ ਵਿਧਾਨ ਸਭਾ ਹਲਕੇ ਵਿੱਚ ਨੌਜਵਾਨਾਂ ਨਾਲ ਮੀਟਿੰਗ
ਤਰਨ ਤਾਰਨ, 05 ਜੂਨ:
ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਪਠਾਣਕੋਟ ਵਿੱਚ ਨੌਜਵਾਨਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕੇ ਦੇ ਯੂਥ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ । ਇਹ ਮੀਟਿੰਗ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਹਲਕਾ ਯੂਥ ਕਲੱਬ ਕੋਆਰਡੀਨੇਟਰ ਅਭੀ ਸ਼ਰਮਾ ਦੇ ਨਿਵਾਸ ਸਥਾਨ ‘ਤੇ ਹੋਈ। ਇਸ ਮੀਟਿੰਗ ਵਿੱਚ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਬੰਗਾ ਤੋਂ ਵਿਧਾਇਕ ਡਾ. ਸੁਖਜਿੰਦਰ ਸੁੱਖੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਮੀਟਿੰਗ ਦੌਰਾਨ ਯੂਥ ਕਲੱਬ ਨੂੰ ਹੋਰ ਮਜ਼ਬੂਤ ਬਣਾਉਣ, ਨਵੇਂ ਨੌਜਵਾਨਾਂ ਨੂੰ ਜੋੜਨ ਲਈ, ਸਮਾਜਿਕ, ਵਪਾਰਕ, ਖੇਡਾਂ ਅਤੇ ਸੱਭਿਆਚਾਰਕ ਗਤੀ-ਵਿਧੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸੱਚੀ ਦਿਸ਼ਾ ਦਿੰਦੇ ਹੋਏ ਯੂਥ ਕਲੱਬ ਦੇ ਨਾਲ ਯੂਥ ਨੂੰ ਜੋੜਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਨੇ ਨੌਜਵਾਨਾਂ ਨੂੰ ਸਮਾਜ ਚ ਭੂਮਿਕਾ ਨਿਭਾਉਣ, ਲੀਡਰਸ਼ਿਪ ਸਮਝਣ ਅਤੇ ਯੂਥ ਕਲੱਬ ਰਾਹੀਂ ਇਕਜੁੱਟ ਹੋ ਕੇ ਕੰਮ ਕਰਨ ਦੀ ਆਪਣੇ ਵਿਚਾਰ ਸਾਂਝੇ ਕੀਤੇl ਵਿਧਾਇਕਾਂ ਨੇ ਵੀ ਆਪਣੇ ਸੰਬੋਧਨ ਰਾਹੀਂ ਨੌਜਵਾਨਾਂ ਨੂੰ ਰਾਜਨੀਤਿਕ ਸਚੇਤਨਾ, ਸੰਸਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੀਟਿੰਗ ਵਿੱਚ, ਉਪ ਪ੍ਰਧਾਨ ਰਾਜਵਿੰਦਰ ਬੰਟੀ, ਮਾਨਿਕ ਮਹਾਜਨ, ਅਨੁਭਵ ਸੈਣੀ, ਗਰੀਸ਼ ਸੈਣੀ, ਗੌਤਮ ਮਾਨ ਯੁਵਕ, ਅਤੁਲ ਸ਼ਰਮਾ, ਸੋਮੇਸ਼, ਗੌਰਵ ਖਤਰੀ, ਪ੍ਰਭਜੋਤ ਰਾਣਾ, ਕਮਲ ਤੇਜੀ, ਸ਼ੱਲੂ, ਪਰਦੀਪ ਜੋਸ਼ੀ, ਸਚਿਨ, ਸ਼ਕਤੀ, ਰਾਹੁਲ, ਇਸ਼ਾਂਤ, ਆਸ਼ਿਸ਼ ਬਧਾਨ, ਸੱਨੀ ਭਗਤ ਸਮੇਤ ਹੋਰ ਸਾਥੀ ਸ਼ਾਮਲ ਹੋਏl