Close

Youth President Punjab Manjinder Singh Lalpura held a special meeting with the youth at Dera Bassi (District Mohali).

Publish Date : 28/05/2025

ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਡੇਰਾ ਬੱਸੀ (ਜ਼ਿਲਾ ਮੋਹਾਲੀ) ਵਿਖੇ ਕੀਤੀ ਯੂਥ ਨਾਲ ਵਿਸ਼ੇਸ਼ ਮੀਟਿੰਗ

ਤਰਨ ਤਾਰਨ, 27 ਮਈ:

ਯੂਥ ਪ੍ਰਧਾਨ ਪੰਜਾਬ ਅਤੇ ਐਮਐਲਏ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਹਲਕਾ ਡੇਰਾ ਬੱਸੀ (ਜ਼ਿਲਾ ਮੋਹਾਲੀ) ਦੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ  ਯੂਥ ਕਲੱਬ ਦੇ ਕੋਆਰਡੀਨੇਟਰ ਸ਼੍ਰੀ ਪ੍ਰਤਾਪ ਸਿੰਘ ਵਿਰਕ ਦੇ ਨਿਵਾਸ ਸਥਾਨ ਤੇ ਕੀਤੀ ਗਈ lਇਸ ਮੌਕੇ ਤੇ ਡੇਰਾ ਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹੇl

ਯੂਥ ਕਲੱਬ ਦੇ ਮੈਂਬਰਾਂ ਨਾਲ ਹੋਈ ਗੱਲਬਾਤ ਦੌਰਾਨ ਯੂਥ ਪ੍ਰਧਾਨ ਪੰਜਾਬ  ਲਾਲਪੁਰਾ ਵੱਲੋਂ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜਨ, ਨਸ਼ੇ ਤੋਂ ਦੂਰ ਰਹਿਣ, ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੇ ਹੋਰ ਵੱਖ ਵੱਖ ਵਿਸ਼ਿਆਂ ਤੇ ਯੂਥ ਨੂੰ ਪ੍ਰੇਰਿਤ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ l ਲਾਲਪੁਰਾ ਵੱਲੋਂ ਮੀਟਿੰਗ ਵਿੱਚ ਯੂਥ ਕਲੱਬ ਦੇ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ  ਕਿ ਯੂਥ ਸਮਾਜ ਦਾ ਇੱਕ ਅਹਿਮ ਹਿੱਸਾ ਹੈl ਯੂਥ ਸਮਾਜ ਨੂੰ ਵਧੀਆ ਬਣਾਉਣਾ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕਦਾ ਹੈ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ  ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਉਹਨਾਂ ਦੀ ਟੀਮ ਤੇ ਉਹ ਹਮੇਸ਼ਾ ਸਮਾਜ ਦੇ ਲਈ ਯੂਥ ਦੀਆਂ ਗਤੀਵਿਧੀਆਂ ਹੋਣਗੀਆਂ ਉਹਨਾਂ ਨੂੰ ਤਨੋ ਮਨੋ ਪੂਰਾ ਕਰਨ ਦੇ ਲਈ ਪ੍ਰਧਾਨ ਲਾਲਪੁਰਾ ਨਾਲ ਹਮੇਸ਼ਾ ਨਾਲ ਖੜੇ ਹਨl ਇਸ ਮੀਟਿੰਗ ਵਿੱਚ ਬਲਬੀਰ ਸਿੰਘ, ਹਰਸ਼ਦੀਪ ਸਿੰਘ , ਮਲਕੀਤ ਸਿੰਘ, ਹਰਪ੍ਰੀਤ ਸਿੰਘ, ਹਰਮਨ ਸਿੰਘ , ਮਨੀਸ਼, ਸੁਖਬੀਰ ਸਿੰਘ , ਜਸਵਿੰਦਰ ਸਿੰਘ , ਖੁਸ਼ਵਿੰਦਰ ਸਿੰਘ , ਸਾਹਿਲ ਰਾਣਾ, ਰਾਕੇਸ਼ ਕੁਮਾਰ,  ਗੁੱਜਰ ਰਵਿੰਦਰ ਸਿੰਘ ਵੀ ਹਾਜਰ ਰਹੇ l