Youth Punjab President Manjinder Singh Lalpura, during his visit to Punjab, held a meeting with the members of the Youth Club in the presence of the MLAs of the constituency at Atam Nagar and Ludhiana South.
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਯੂਥ ਪੰਜਾਬ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪੰਜਾਬ ਦਾ ਦੌਰਾ ਕਰਦੇ ਸਮੇਂ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਲੁਧਿਆਣਾ ਦੱਖਣ ਵਿਖੇ ਹਲਕੇ ਦੇ ਵਿਧਾਇਕਾਂ ਦੀ ਹਾਜਰੀ ਵਿੱਚ ਯੂਥ ਕਲੱਬ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ
ਤਰਨ ਤਾਰਨ, 25 ਮਈ
ਲੁਧਿਆਣਾ, ਆਤਮ ਨਗਰ ਅਤੇ ਲੁਧਿਆਣਾ ਦੱਖਣ – ਯੂਥ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਖਡੂਰ ਸਾਹਿਬ, ਸ਼੍ਰੀ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਯੂਥ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ l ਇਸ ਦੌਰਾਨ ਯੂਥ ਪ੍ਰਧਾਨ ਪੰਜਾਬ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਮਿਤੀ 25 ਮਈ 2025 ਨੂੰ ਵਿਧਾਨ ਸਭਾ ਹਲਕਾ ਆਤਮ ਨਗਰ (ਜ਼ਿਲਾ ਲੁਧਿਆਣਾ) ਦੇ ਯੂਥ ਕਲੱਬ ਕੋਆਰਡੀਨੇਟਰ ਸ਼੍ਰੀ ਪ੍ਰਦੀਪ ਅੱਪੂ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣ ਦੇ ਯੂਥ ਕਲੱਬ ਕੋਡੀਨੇਟਰ ਸ੍ਰੀ ਕੁਲਦੀਪ ਦਿੱਗਲ ਦੇ ਨਿਵਾਸ ਅਸਥਾਨ ਤੇ ਯੂਥ ਕਲੱਬ ਦੇ ਮੈਂਬਰਾਂ ਨਾਲ ਮੀਟਿੰਗ ਕੀਤੀl
ਇਸ ਮੌਕੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ਼੍ਰੀ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣ ਤੋਂ ਐਮ ਐਲ ਏ ਸ਼੍ਰੀਮਤੀ ਰਜਿੰਦਰ ਪਾਲ ਕੌਰ ਛੀਨਾ ਵੀ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਹਾਜ਼ਰ ਰਹੇ। ਮੀਟਿੰਗ ਦੌਰਾਨ ਲਾਲਪੁਰਾ ਵੱਲੋਂ ਮੌਕੇ ਤੇ ਮੌਜੂਦ ਵਿਧਾਇਕਾਂ ਨਾਲ ਅਤੇ ਯੂਥ ਕਲੱਬ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਦੇ ਢਾਂਚੇ ਦੀ ਮਜ਼ਬੂਤੀ, ਯੂਥ ਨੂੰ ਪਾਰਕ ਢਾਂਚੇ ਨਾਲ ਜੋੜਨਾ, ਚੰਗੀਆਂ ਤੇ ਸੱਭਿਆਚਾਰਕ ਗਤੀ-ਵਿਧੀਆਂ ਵੱਲ ਉਤਸ਼ਾਹਿਤ ਕਰਨਾ ਆਦਿ ਵਿਸ਼ਿਆਂ ‘ਤੇ ਗੰਭੀਰ ਗੱਲਬਾਤ ਹੋਈ।
ਮੌਜੂਦ ਮੈਂਬਰਾਂ ਨੂੰ ਆਪਣੇ ਖੇਤਰ ਵਿੱਚ ਯੂਥ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੰਗਠਨਿਕ ਜ਼ਿੰਮੇਵਾਰੀ ਅਤੇ ਚੁਸਤ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਇਸ ਸਮੇਂ ਮੌਕੇ ਤੇ ਮੌਜੂਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਵੱਲੋਂ ਯੂਥ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ, ਤੇ ਯੂਥ ਪ੍ਰਧਾਨ ਪੰਜਾਬ ਲਾਲਪੁਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਹਨਾਂ ਦੀ ਟੀਮ ਯੂਥ ਨੂੰ ਮਜਬੂਤ ਕਰਨ ਵਿੱਚ ਹਰ ਪੱਖੋਂ ਉਹਨਾਂ ਦਾ ਸਾਥ ਦੇਣਗੇl
ਇਸ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਧਰਮਿੰਦਰ ਸਿੰਘ, ਗੁਰਪ੍ਰੀਤ ਬਰਾੜ, ਕਮਲ ਨੇਗੀ, ਨਰਿੰਦਰ ਧਵਨ, ਅਰਸ਼ਦੀਪ ਬਿੱਲਾ, ਗੌਤਮ ਜੋਸ਼ੀ, ਕਰਮਜੀਤ ਧਮੀਜਾ, ਬੋਨੀ ਆਰ.ਕੇ., ਸਾਰਵ ਮਿਤਰ, ਬਲਦੀਪ ਸਿੰਘ, ਜਸ਼ਪਾਲ ਹਨ੍ਹਡਾ, ਮਨਦੀਪ ਸਿੰਘ, ਪ੍ਰਦੀਪ ਸੋਨੂ, ਬਲਵਿੰਦਰ ਸਿੰਘ, ਗੀਤਾ, ਰਿਕੀ ਸ਼ਰਮਾ, ਕਾਰਤਿਕ ਸ਼ਰਮਾ, ਕਰਮਨਜੋਤ ਸਿੰਘ, ਤੇਜਿੰਦਰ ਸ਼ਾਲੂ ਆਦਿ ਸਾਥੀ ਹਾਜ਼ਰ ਰਹੇ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣ ਤੋਂ ਕੁਲਦੀਪ ਢੀਂਘਾਂ,ਲੱਕੀ ਸ਼ਰਮਾ, ਅਨਿਲ ਬਿਰਲਾ, ਰਾਹੁਲ, ਹਰਪ੍ਰੀਤ ਸਿੰਘ, ਮੰਜੋਤ ਸਿੰਘ, ਜੱਸਾ, ਪ੍ਰਵੀਣ, ਬੰਟੀ, ਅਮਿਤ ਪਾਂਡੇ, ਮਨੀ, ਤਰਨ, ਭੁਪਿੰਦਰ ਸਿੰਘ, ਐਂਪਲ, ਇਮਤ ਹਾਜ਼ਰ ਰਹੇ।